ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਤਹਿਸੀਲ ਮੱਲਾਂਵਾਲਾ ਖ਼ਾਸ ਦੇ ਪਿੰਡ ਆਸਿਫ ਵਾਲਾ ਦੀ ਬੇਟੀ ਜਸਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਨੇ ਅੱਜ ਇੱਕ ਇਤਿਹਾਸ ਰਚ ਦਿੱਤਾ ਹੈ। ਜਸਵਿੰਦਰ ਕੌਰ ਦੀ ਕੈਨੇਡਾ ਆਰਮੀ ‘ਚ ਭਰਤੀ ਹੋਣ ਦੀ ਖ਼ਬਰ ਨਾਲ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਉਸ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਮਾਰਚ 2020 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉੱਥੇ ਪੜ੍ਹਾਈ ਮਗਰੋਂ ਅਪ੍ਰੈਲ 2024 ਵਿੱਚ ਉਸ ਨੇ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕੀਤੀ। ਹੁਣ 2025 ਵਿੱਚ ਉਹ ਕੈਨੇਡਾ ਦੀ ਆਰਮੀ ਵਿਚ ਭਰਤੀ ਹੋ ਗਈ ਹੈ – ਜੋ ਕਿ ਨਾਂ ਸਿਰਫ਼ ਪਰਿਵਾਰ, ਸਗੇ-ਸੰਬੰਧੀਆਂ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਪੰਜਾਬ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ।

