ਜਾਣਕਾਰੀ ਅਨੁਸਾਰ ਮਰਹੂਮ ਸਿੱਧੂ ਮੂਸੇਵਾਲਾ ਦੇ ਜੀਵਨ ਤੇ ਅਧਾਰਿਤ ਬੀਬੀਸੀ ਵੱਲੋਂ ਬਣਾਈ ਗਈ ਡਾਕੂਮੈਂਟਰੀ ‘The Killing Call’ ਅੱਜ ਰਿਲੀਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਸੰਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਬੀਸੀ ਵਿਰੁੱਧ ਕਾਨੂੰਨੀ FIR ਵੀ ਦਰਜ ਕਰਵਾਈ ਗਈ ਸੀ ਅਤੇ ਅਜੇ ਉਹਨਾਂ ਵੱਲੋਂ ਰਿਲੀਜ਼ ‘ਤੇ ਰੋਕ ਲਗਾਈ ਸੀ। ਇਸ ਦੇ ਬਾਵਜੂਦ ਅੱਜ ਬੀਬੀਸੀ ਵਲੋਂ ਇਹ ਡਾਕੂਮੈਂਟਰੀ ਯੂ.ਟਿਊਬ ‘ਤੇ ਰਿਲੀਜ਼ ਕਰ ਦਿੱਤੀ ਗਈ ਹੈ।

