ਜਾਣਕਾਰੀ ਅਨੁਸਾਰ ਇੱਕ ਮਹੀਨਾ ਪਹਿਲਾ ਆਸਟ੍ਰੇਲੀਆ ਜਾਂਦੇ ਸਮੇਂ ਤਿੰਨ ਨੌਜਵਾਨ ਇਰਾਨ ‘ਚ ਅਗਵਾ ਕਰ ਲਏ ਗਏ ਸਨ। ਜਿਸ ਤੋਂ ਬਾਅਦ ਅੱਜ ਈਰਾਨ ਦੀ ਤਹਿਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਛੁਡਵਾ ਲਿਆ ਹੈ।ਦੱਸ ਦਈਏ ਕਿ ਇਹ ਤਿੰਨੋ ਨੌਜਵਾਨ 1 ਮਈ ਨੂੰ ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਏਜੰਟ ਵੱਲੋਂ ਵਧੀਆ ਕੰਮ ਦਾ ਦਾਅਵਾ ਕੀਤੀ ਗਿਆ ਸੀ ਪਰੰਤੂ ਕਈ ਵਾਰ ਫਲਾਈਟਾਂ ਦੀ ਤਾਰੀਖਾਂ ਨੂੰ ਮੁਲਤਵੀ ਕੀਤਾ ਗਿਆ ਸੀ ਤੇ ਆਖਿਰ 1 ਮਈ ਨੂੰ ਤਿੰਨਾਂ ਨੌਜਵਾਨਾਂ ਨੂੰ ਇੱਕ ਉਡਾਣ ਰਾਹੀਂ ਤਹਿਰਾਨ ਭੇਜ ਦਿੱਤਾ ਗਿਆ ਸੀ, ਜਿਥੇ ਉਹਨਾਂ ਨੂੰ ਦਾਅਵਾ ਕੀਤਾ ਗਿਆ ਸੀ ਕਿ ਇਹ ਉਹਨਾਂ ਦੀ ਸਟੇ ਹੋਵੇਗੀ ਅਤੇ ਉੱਥੇ ਉਹਨਾਂ ਨੂੰ ਆਸਟ੍ਰੇਲੀਆ ਲਈ ਜਲਦੀ ਪਹੁੰਚਾਉਣ ਵਾਲੀ ਉਡਾਣ ਉਪਲਬਧ ਹੋ ਜਾਵੇਗੀ।

ਜਦ ਤਿੰਨੋ ਨੌਜਵਾਨ ਤਹਿਰਾਨ ਪੁੱਜੇ ਤਾਂ ਜਦ ਉਹ ਆਪਣੇ ਹੋਟਲ ਲਈ ਇੱਕ ਕੈਬ ਵਿੱਚ ਸਵਾਰ ਹੋਏ ਤਾਂ ਉੱਥੇ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਅਮ੍ਰਿਤਪਾਲ ਨਾਂਅ ਦੇ ਇੱਕ ਨੌਜਵਾਨ ਨੇ ਆਪਣੇ ਘਰ ਫ਼ੋਨ ਕਰ ਕੇ ਦੱਸਿਆ ਕਿ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਜਿੱਥੇ ਉਹਨਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਹ ਤਿੰਨੇ ਨੌਜਵਾਨ ਹੁਸ਼ਿਆਰਪੁਰ, ਨਵਾਂਸ਼ਹਿਰ, ਸੰਗਰੂਰ ਦੇ ਦੱਸੇ ਜਾ ਰਿਹਾ ਹਨ। ਅੱਜ ਤਹਿਰਾਨ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਛੁਡਵਾ ਲਿਆ ਹੈ ਅਤੇ ਜਲਦ ਹੀ ਤਿੰਨੋ ਪੰਜਾਬੀ ਨੌਜਵਾਨ ਦੇਸ਼ ਵਾਪਿਸ ਪਰਤਣਗੇ। ਦੱਸ ਦਈਏ ਕਿ ਦੋਸ਼ੀ ਏਜੰਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹੈ।

