ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਬਣਾਏ ਨਵੇਂ ਬਾਈਪਾਸ ਦੇ ਕਿਨਾਰੇ ਵਣ ਵਿਭਾਗ ਵੱਲੋਂ ਗ੍ਰੀਨ ਹਾਈਵੇ ਪ੍ਰੋਜੈਕਟ ਤਹਿਤ ਲਗਾਏ ਗਏ ਲਗਭਗ 4 ਹਜ਼ਾਰ ਹਰੇ ਭਰੇ ਬੂਟੇ ਅੱਜ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਸੜ ਕੇ ਨਸ਼ਟ ਹੋ ਗਏ ਹਨ।
ਇਹ ਬੂਟੇ ਹੌਲੀ-ਹੌਲੀ ਰੁੱਖ ਬਣ ਰਹੇ ਸਨ ਤੇ ਇਲਾਕੇ ‘ਚ ਹਰਿਆਲੀ ਵਧਾਉਣ ਦੇ ਉਦੇਸ਼ ਵਜੋਂ ਲਗਾਏ ਗਏ ਸਨ। ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਅੱਗ ਕਾਰਨ ਇਹ ਸਾਰੀ ਕੋਸ਼ਿਸ਼ ਨਾਕਾਮ ਹੋ ਗਈ। ਸੂਚਨਾ ਮਿਲਣ ‘ਤੇ ਅੱਗ ਬੁਝਾਊ ਅਮਲਾ ਮੌਕੇ ‘ਤੇ ਤਾਂ ਪਹੁੰਚਿਆ, ਪਰ ਦੇਰੀ ਹੋਣ ਕਾਰਨ ਉਹ ਬੂਟਿਆਂ ਨੂੰ ਬਚਾ ਨਾ ਸਕੇ। ਨਾਲ ਹੀ ਦੱਸ ਦਈਏ ਕਿ ਵਣ ਵਿਭਾਗ ਵੱਲੋਂ ਸ਼ਰਾਰਤੀ ਤੱਤਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

