ਜਾਣਕਾਰੀ ਅਨੁਸਾਰ ਉੱਤਰਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਈਕੋ ਕਾਰ ਅਤੇ ਬਾਈਕ ਵਿਚਕਾਰ ਜਬਰਦਸਤ ਟੱਕਰ ਹੋ ਗਈ ਅਤੇ ਮੌਕੇ ‘ਤੇ ਛੇ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਚਾਰੇ ਦੋਸਤ ਸਨ। ਨਾਲ ਹੀ ਦੱਸ ਦਈਏ ਕਿ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੌਰਾਨ ਬਾਈਕ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਬੀਤੀ ਰਾਤ ਮਦਨਪੁਰ ਥਾਣਾ ਖੇਤਰ ਦੇ ਕਬੀਲਪੁਰ ਪਿੰਡ ਦੇ ਸਾਹਮਣੇ ਪੈਟਰੋਲ ਪੰਪ ਤੋਂ ਥੋੜ੍ਹਾ ਪਹਿਲਾਂ ਬਰੇਲੀ ਵੱਲ ਜਾ ਰਹੀ ਸੀ ਅਤੇ ਈਕੋ ਕਾਰ ਮਦਨਪੁਰ ਤੋਂ ਆ ਰਹੀ ਸੀ ਜਿਸ ਦੌਰਾਨ ਆਹਮੋ ਸਾਹਮਣੇ ਹੋਣ ‘ਤੇ ਇਹ ਹਾਦਸਾ ਵਾਪਰ ਗਿਆ।
ਉੱਤਰਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ‘ਚ ਵਾਪਰਿਆ ਭਿਆਨਕ ਸੜਕ ਹਾਦਸਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
