ਹੁਣ ਪੰਜਾਬ ‘ਚ 7, 8 ਅਤੇ 9 ਨੂੰ ਨਹੀਂ ਕੀਤੀ ਜਾਵੇਗਾ ਚੱਕ ਜਾਮ
PRTC ਅਤੇ PUNBUS ਠੇਕਾ ਮੁਲਾਜ਼ਮਾਂ ਵੱਲੋਂ ਬੀਤੇ ਦਿਨੀਂ ਪੰਜਾਬ ‘ਚ 7, 8 ਅਤੇ 9 ਨੂੰ ਚੱਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋਈ ਮੀਟਿੰਗ ਉਪਰੰਤ ਬਦਲ ਦਿੱਤਾ ਗਿਆ ਹੈ। ਦੱਸ ਦਈਏ ਕਿ ਹੁਣ ਪੰਜਾਬ ‘ਚ 7, 8 ਅਤੇ 9 ਨੂੰ ਚੱਕ ਜਾਮ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਕੁੱਝ ਮੰਗਾਂ ‘ਤੇ ਹੋਈ ਸਹਿਮਤੀ ਵਜੋਂ ਲਿਆ ਗਿਆ ਹੈ। ਨਾਲ ਹੀ ਦੱਸ ਦਈਏ ਕਿ ਹੁਣ ਕਿਸਾਨਾਂ ਦੀ ਮਾਨ ਸਰਕਾਰ ਨਾਲ 9 ਅਪ੍ਰੈਲ ਨੂੰ ਬੈਠਕ ਹੋਵੇਗੀ।

