ਜਾਣਕਾਰੀ ਅਨੁਸਾਰ ਕੱਲ੍ਹ ਬੀਤੀ ਰਾਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ 73 ਦੇ ਕਰੀਬ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਨਾਭਾ ਜੇਲ੍ਹ ’ਚੋਂ 132 ਕਿਸਾਨ ਰਿਹਾਅ ਕੀਤੇ ਗਏ ਹਨ। ਦੱਸ ਦਈਏ ਕਿ ਨਾਭਾ ਜੇਲ੍ਹ ‘ਚ ਕੁੱਲ 150 ਕਿਸਾਨ ਨਜ਼ਰਬੰਦ ਸਨ। ਜਿਹਨਾਂ ਵਿੱਚੋਂ ਇੱਕ ਕਿਸਾਨ ਨੇ ਆਪਣੀ ਜ਼ਮਾਨਤ ਪਹਿਲਾਂ ਹੀ ਲੈ ਲਈ ਸੀ, ਹੁਣ ਜੇਲ੍ਹ ਵਿੱਚ 17 ਕਿਸਾਨ ਕੈਦ ਹਨ।

