ਅੱਜ ਪੰਜਾਬ ਦੇ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਸਰਾ ਦਿਨ ਹੈ। ਇਸ ਦੌਰਾਨ ਪਹਿਲੇ ਦਿਨ ਜੋ ਰਾਜਪਾਲ ਵੱਲੋਂ ਭਾਸ਼ਣ ਦਿੱਤਾ ਗਿਆ ਸੀ, ‘ਤੇ ਚਰਚਾ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਬਜਟ ਸੈਸ਼ਨ 11 ਵਜੇ ਸ਼ੁਰੂ ਹੋਵੇਗਾ ਜਿਸ ਦੌਰਾਨ ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਧਿਆਨ ਦਿਵਾਊ ਪ੍ਰਸਤਾਵ ਤਹਿਤ ਅੰਮ੍ਰਿਤਸਰ ਉੱਤਰੀ ਹਲਕੇ ਦੀਆਂ 12 ਪੰਚਾਇਤਾਂ ‘ਚ ਨਾਗਰਿਕ ਸਹੂਲਤਾਂ ਦੀ ਹਾਲਤ ਦੇ ਮੁੱਦਿਆਂ ਦੇ ਗੱਲਬਾਤ ਕੀਤੀ ਜਾਵੇਗੀ। ਇਸ ਉਪਰੰਤ ਰੋਪੜ ਦੇ ਵਿਧਾਇਕ ਰਾਘਵ ਚੱਢਾ, ਰੋਪੜ ਦੀਆਂ ਤੰਗ ਸੜਕਾਂ ਕਾਰਨ ਆਮ ਜਨਤਾ ਨੂੰ ਆਉਂਦੀ ਪ੍ਰੇਸ਼ਾਨੀ ਦਾ ਮੁੱਦਾ ਉਠਾਉਣਗੇ। ਇਸਦੇ ਨਾਲ ਹੀ ਕਾਰੋਬਾਰੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਜ ਦੇ ਸੈਸ਼ਨ ਦੌਰਾਨ ਹੰਗਾਮਾ ਮੱਚ ਸਕਦਾ ਹੈ।
ਅੱਜ ਹੈ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਸਰਾ ਦਿਨ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
