ਅਡਾਨੀ ਦੇ ਊਰਜਾ ਪ੍ਰੋਜੈਕਟ ਦੀ ਪ੍ਰਵਾਨਗੀ ’ਤੇ ਉਠਾਏ ਜਾ ਸਕਦੇ ਹਨ ਸਵਾਲ
ਅੱਜ ਬਜਟ ਸੈਸ਼ਨ ਦਾ ਲਗਾਤਾਰ ਚੌਥਾ ਦਿਨ ਹੈ। ਜਾਣਕਾਰੀ ਅਨੁਸਾਰ ਬਜਟ ਸੈਸ਼ਨ ਦੇ ਪਿਛਲੇ ਤਿੰਨ ਦਿਨ ਪੂਰੇ ਹੰਗਾਮਿਆਂ ਭਰੇ ਰਹੇ ਹਨ। ਪਿਛਲੇ ਤਿੰਨ ਦਿਨਾਂ ਦੌਰਾਨ ਡੀ.ਐਮ.ਕੇ. ਸੰਸਦ ਮੈਂਬਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਅਤੇ ਤ੍ਰਿਭਾਸ਼ਾ ਦੇ ਮੁੱਦਿਆਂ ‘ਤੇ ਬਹਿਸ ਕੀਤੀ ਹੈ। ਬਜਟ ਸੈਸ਼ਨ ਦੇ ਤੀਸਰੇ ਦਿਨ ਕਾਂਗਰਸ ਮੈਂਬਰਾਂ ਵੱਲੋਂ ਗੁਜਰਾਤ ‘ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਅਡਾਨੀ ਸਮੂਹ ਦੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਦੀ ਪ੍ਰਵਾਨਗੀ ’ਤੇ ਸਵਾਲ ਉਠਾਏ ਗਏ ਸਨ ਤੇ ਅੱਜ ਵੀ ਅਜਿਹਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

