ਇਹ ਖ਼ਬਰ ਗੁਰਦਾਸਪੁਰ ਦੀ ਹੈ ਜਿੱਥੇ ਇੱਕ ਚੋਰ ਜੋ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦਾ ਹੈ ਅਤੇ ਫਿਰ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਜਾਂਦਾ ਹੈ ਅਤੇ ਮੌਕੇ ‘ਤੇ ਕਾਰ ਪਾਰਕਿੰਗ ‘ਚ ਖੜੇ ਮੋਟਰਸਾਈਕਲ ਨੂੰ ਇੱਕ ਚਾਬੀ ਲਗਾ ਕੇ ਸਟਾਰਟ ਕਰਦਾ ਹੈ ਅਤੇ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਇਸ ਘਟਨਾ ਦੀ ਕੈਮਰਾ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਆਏ ਸੇਵਾਦਾਰ ਦੀ ਸੀ।