ਯਾਤਰੀਆਂ ਵਲੋਂ ਏਅਰ ਏਸ਼ੀਆ ਦੇ ਖਿਲਾਫ਼ ਲਗਾਇਆ ਗਿਆ ਧਰਨਾ
ਬੀਤੀ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੁਆਲਾਲੰਪਰ ਨੂੰ ਜਾਣ ਵਾਲੀ ਏਅਰ ਏਸ਼ੀਆ ਦੀ ਉਡਾਣ ਅਚਾਨਕ ਰੱਦ ਹੋ ਗਈ ਜਿਸ ਤੋਂ ਬਾਅਦ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਯਾਤਰੀਆਂ ਵੱਲੋਂ ਹਵਾਈ ਕੰਪਨੀ ਏਅਰ ਏਸ਼ੀਆ ਦੇ ਖਿਲਾਫ਼ ਧਰਨਾ ਲਗਾਇਆ ਗਿਆ। ਦੱਸ ਦਈਏ ਕਿ ਇਹ ਏਅਰ ਏਸ਼ੀਆ ਦੀ ਉਡਾਣ ਨੰਬਰ ਏ. ਕੇ. 93 ਨੇ ਕੱਲ੍ਹ ਰਾਤ 10:30 ਵਜੇ ਕੁਆਲਾਲੰਪਰ ਨੂੰ ਰਵਾਨਾ ਹੋਣਾ ਸੀ ਪਰ ਇਸ ਜਹਾਜ਼ ਨਾਲ ਇੱਕ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦਾ ਨੁਕਸਾਨ ਹੋਣ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ।