ਇੰਡੀਆ ਤੋਂ ਬਦਲ ਕੇ ਰੱਖਿਆ ਜਾਵੇਗਾ ਭਾਰਤ ਜਾਂ ਹਿੰਦੁਸਤਾਨ ਨਾਂਅ
ਅੱਜ ਦਿੱਲੀ ਹਾਈ ਕੋਰਟ ‘ਚ ਦੇਸ਼ ਦਾ ਅੰਗਰੇਜ਼ੀ ਨਾਮ ਬਦਲਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਦੇਸ਼ ਦਾ ਅੰਗਰੇਜ਼ੀ ਨਾਮ ਬਦਲ ਕੇ ਭਾਰਤ ਜਾਂ ਹਿੰਦੁਸਤਾਨ ਰੱਖਿਆ ਜਾਵੇਗਾ। ਇਸ ਮਾਮਲੇ ਉੱਤੇ 17 ਫਰਵਰੀ ਨੂੰ ਸੁਣਵਾਈ ਹੋਈ ਸੀ ਜਿਸ ਦੌਰਾਨ ਕੇਂਦਰ ਨੂੰ ਜਸਟਿਸ ਸਚਿਨ ਦੱਤਾ ਵੱਲੋਂ ਆਪਣਾ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਗਿਆ ਸੀ। ਦੱਸ ਦਈਏ ਕਿ ਦਿੱਲੀ ਨਿਵਾਸੀ ਪਟੀਸ਼ਨਕਰਤਾ ਨਮਹ ਵੱਲੋਂ ਸੰਵਿਧਾਨ ਦੇ ਅਨੁਛੇਦ 1 ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਬਿਆਨ ਵਿੱਚ ਕਿਹਾ ਹੈ ਕਿ ਸੰਵਿਧਾਨ ‘ਚ ‘ਇੰਡੀਆ ਜੋ ਕਿ ਭਾਰਤ ਹੈ’ ਵਾਲੀ ਲਾਈਨ ਨੂੰ ‘ਭਾਰਤ ਦੇ ਰਾਜਾਂ ਦਾ ਸੰਘ ਜਾਂ ਹਿੰਦੁਸਤਾਨ ’ਚ ਬਦਲਣਾ ਚਾਹੀਦਾ ਹੈ।