ਬੀਤੇ ਦਿਨੀਂ ਸੁਨੰਦਾ ਸ਼ਰਮਾ ਵੱਲੋਂ ਨਿਰਮਾਤਾ ਪਿੰਕੀ ਧਾਲੀਵਾਲ ਅਤੇ ਇੱਕ ਮਿਊਜ਼ਿਕ ਕੰਪਨੀ ਦੇ ਮਾਲਕ ‘ਤੇ ਧੋਖਾਧੜੀ ਅਤੇ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਪਾਈ ਗਈ ਸੀ ਕਿ ਉਹ ਕਿਸ ਤਰ੍ਹਾਂ ਦੇ ਦੌਰ ਤੋਂ ਗੁਜ਼ਰ ਰਹੀ ਹੈ ਅਤੇ ਆਪਣੇ ਹਾਲਾਤਾਂ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਇਸ ਤੋਂ ਬਾਅਦ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੁਨੰਦਾ ਸ਼ਰਮਾ ਦੇ ਹੱਕ ‘ਚ ਆਈ ਅਤੇ ਉਸ ਵੱਲੋਂ ਕਿਹਾ ਗਿਆ ਹੈ ਕਿ 2017 ਵਿੱਚ ਮੇਰੇ ਨਾਲ ਵੀ ਇਹੀ ਕੁੱਝ ਹੋਇਆ ਸੀ, ਮੈਂ ਆਪਣੀ ਲੜਾਈ ਚੁੱਪ ਚਾਪ ਲੜਦੀ ਰਹੀ, ਰੋਂਦੀ ਰਹੀ, ਕੰਮ ਦੀ ਭੀਖ ਮੰਗਦੀ ਰਹੀ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਮੈਂ ਸੱਤ ਮਹੀਨੇ ਤੱਕ ਪੈਸਿਆਂ ਤੋਂ ਬਿਨ੍ਹਾਂ ਕੰਮ ਕੀਤਾ ਹੈ। ਪੰਜਾਬ ਦੇ ਹਰ ਦੂਜੇ ਕਲਾਕਾਰ ਦੀ ਇਹ ਕਹਾਣੀ ਹੈ ਅਤੇ ਇਹ ਸਭ ਸਾਡੇ ਨਾਲ ਮਾਈਂਡ ਗੇਮ ਖੇਡਦੇ ਹਨ।