ਅੱਜ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਪੈਂਦੇ ਕਾਲਾ ਬੱਕਰਾ ਦੇ ਅੱਡੇ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਇੱਕ ਇੱਟਾਂ ਨਾਲ ਭਰੀ ਟਰਾਲੀ ਦੀ ਬੱਸ ਨਾਲ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ 4 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 12 ਦੇ ਕਰੀਬ ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਇਸ ਹਾਦਸੇ ਦੌਰਾਨ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਸੜਕ ਵਿਚਕਾਰ ਹੀ ਪਲਟ ਗਈ ਅਤੇ ਬੱਸ ਦਾ ਕੈਬਿਨ ਵੀ ਚਕਨਾਚੂਰ ਹੋ ਗਿਆ। ਮੌਕੇ ‘ਤੇ ਸੂਚਨਾ ਮਿਲਣ ਉਪਰੰਤ ਪੁਲਿਸ ਅਧਿਕਾਰੀ ਹਾਦਸੇ ਵਾਲੇ ਸਥਾਨ ‘ਤੇ ਪੁੱਜ ਗਏ ਅਤੇ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਬੱਸ ਕੈਬਿਨ ਵਿੱਚ ਫ਼ਸੇ ਬੱਸ ਚਾਲਕ ਤੇ ਹੋਰ ਵਿਅਕਤੀ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ।
ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
