ਅੱਜ ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਫੂਲ ਵਿਖੇ ਇੱਕ ਚੋਰ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਹੈ। ਇਸ ਬਾਰੇ ਪਿੰਡ ਵਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਚੋਰ ਪਹਿਲਾਂ ਵੀ ਕਈ ਚੋਰੀਆਂ ਕਰਨ ਦੌਰਾਨ ਫੜਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਚੋਰ ਇੱਕ ਘਰ ਦੇ ਸ਼ੀਸ਼ੇ ਅਤੇ ਲਾਕ ਤੋੜ ਕੇ ਘਰ ਵਿੱਚ ਘੁਸ ਗਿਆ ਜਿਸ ਤੋਂ ਬਾਅਦ ਨਾਲ ਦੇ ਘਰ ਵਾਲਿਆਂ ਨੇ ਦੇਖਿਆ ਕਿ ਘਰ ਦੇ ਲਾਕ ਅਤੇ ਸ਼ੀਸ਼ੇ ਟੁੱਟੇ ਹੋਏ ਹਨ ਤਾਂ ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਗਿਆ ਤਾਂ ਇਹ ਚੋਰ ਉਸ ਘਰ ‘ਚੋਂ ਫੜਿਆ ਗਿਆ। ਫੜਨ ਤੋਂ ਬਾਅਦ ਇਸ ਚੋਰ ਕੋਲੋਂ ਇੱਕ ਪਰਸ, ਤਿੰਨ ਮੋਬਾਈਲ, ਇੱਕ ਘੜੀ ਬਰਾਮਦ ਕੀਤੀ ਗਈ ਸੀ।