ਜਾਣਕਾਰੀ ਅਨੁਸਾਰ ਇੱਕ ਗ੍ਰਾਹਕ ਅੰਮ੍ਰਿਤਸਰ ਦੇ ਟਾਟਾ ਮੋਟਰਜ਼ ਸ਼ੋਅ ਰੂਮ ਵਿੱਚ ਇੱਕ ਕਾਰ ਦੀ ਡਿਲੀਵਰੀ ਲਈ ਪੁੱਜਾ ਤਾਂ ਉਹਨਾਂ ਵੱਲੋਂ ਜਦ ਕਾਰ ਦਾ ਨਿਰੀਖਣ ਕੀਤਾ ਗਿਆ ਤਾਂ ਉਹਨਾਂ ਦੇਖਿਆ ਕਿ ਇਹ ਕਾਰ ਪੁਰਾਣੀ ਹੈ ਜਿਸਨੂੰ ਰੰਗ ਕਰਕੇ ਨਵੀਂ ਬਣਾਇਆ ਗਿਆ ਹੈ। ਗ੍ਰਾਹਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਦ ਇਹ ਕਾਰ ਲੈਣ ਆਏ ਸਨ ਤਾਂ ਉਹਨਾਂ ਵੱਲੋਂ ਇੱਕ ਕਾਰੀਗਰ ਡੈਂਟਰ ਨੂੰ ਨਾਲ ਲਿਆਂਦਾ ਗਿਆ ਸੀ ਜਿਸ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਹੈ।