ਆਸਟ੍ਰੇਲੀਆ ਨੇ ਭਾਰਤ ਨਾਲ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਲਾਂਚ ਕੀਤਾ ਹੈ। ਜਿਸ ਦੀ ਸ਼ੁਰੂਆਤ ਲਈ ਆਸਟ੍ਰੇਲੀਆ ਭਾਰਤ ਵਿੱਚ $16 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ। ਇਹ ਯੋਜਨਾ ਵਿਕਾਸ ਦੇ ਚਾਰ ਮੁੱਖ ਉੱਚ ਮਾਰਗਾਂ ਨੂੰ ਕੇਂਦ੍ਰਿਤ ਕਰੇਗੀ ਜਿਵੇਂ ਸਾਫ਼ ਊਰਜਾ, ਸਿੱਖਿਆ ਅਤੇ ਹੁਨਰ, ਖੇਤੀ ਕਾਰੋਬਾਰ ਅਤੇ ਸੈਰ ਸਪਾਟਾ। ਇਸ ਉੱਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਸਾਰੇ ਆਸਟ੍ਰੇਲੀਅਨਾਂ ਲਈ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਭਾਰਤ ਇੱਕ ਜ਼ਰੂਰੀ ਭਾਈਵਾਲ ਹੈ। ਉਹਨਾਂ ਅੱਗੇ ਕਿਹਾ ਕਿ ਇਹ ਰੋਡਮੈਪ ਆਸਟ੍ਰੇਲੀਆ ਦੀ ਆਰਥਿਕਤਾ, ਕਾਰੋਬਾਰਾਂ, ਨੌਕਰੀਆਂ ਅਤੇ ਸਾਡੀ ਖੁਸ਼ਹਾਲੀ ਲਈ ਵਰਦਾਨ ਸਾਬਤ ਹੋਵੇਗਾ।