ਇਹ ਖ਼ਬਰ ਹਰਿਆਣਾ ਦੇ ਸੋਨੀਪਤ ਦੀ ਹੈ ਜਿੱਥੇ ਬੀਤੇ ਦਿਨੀ ਚੱਲਦੇ ਅਖਾੜੇ ਦੌਰਾਨ ਇੱਕ ਪਹਿਲਵਾਨ ਦਾ ਅਣਜਾਣ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਅਖਾੜੇ ਦੌਰਾਨ ਹਜ਼ਾਰਾਂ ਲੋਕ ਸ਼ਾਮਲ ਸਨ ਜਿਹਨਾਂ ਦੇ ਦੇਖਦੇ ਦੇਖਦੇ ਇਹ ਘਟਨਾ ਵਾਪਰ ਗਈ। ਇਸ ਦੌਰਾਨ ਪਹਿਲਵਾਨ ਦੇ ਮੂੰਹ ਅਤੇ ਪੇਟ ਦੇ ਵਿੱਚ ਗੋਲੀ ਵੱਜੀ ਹੈ। ਜਾਣਕਾਰੀ ਅਨੁਸਾਰ ਘਟਨਾਗ੍ਰਸਤ ਹੋਣ ਤੋਂ ਬਾਅਦ ਪਹਿਲਵਾਨ ਨੂੰ ਜਦ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਅਜੇ ਤੱਕ ਕੋਈ ਠੋਸ ਸਬੂਤ ਪ੍ਰਾਪਤ ਨਹੀਂ ਹੋਏ ਹਨ ਜਿਹਨਾਂ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਤਲ ਕਾਂਡ ਦਾ ਕੀ ਕਾਰਨ ਸੀ।