ਜਾਣਕਾਰੀ ਅਨੁਸਾਰ ਕੱਲ੍ਹ ਰਾਤ ਦਿੱਲੀ ਦੇ ਦਵਾਰਕਾ ਵਿਖੇ ਨਾਲੀ ਦੀ ਸਲੈਬ ਟੁੱਟਣ ਕਾਰਨ ਇੱਕ ਕਾਰ ਟੋਏ ‘ਚ ਜਾ ਡਿੱਗੀ ਜਿਸ ਤੋਂ ਬਾਅਦ ਕਾਰ ਸਵਾਰ ਦੋ ਵਿਅਕਤੀ ਜੋ ਜ਼ਖਮੀ ਹੋ ਗਏ ਸਨ, ਨੂੰ ਰਾਹਗੀਰਾਂ ਵੱਲੋਂ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਮੌਜੂਦਾ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕਈ ਵਾਰ ਸਲੈਬ ਦੇ ਟੁੱਟਣ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕੀਤੀ ਸੀ ਕਿ ਜੇਕਰ ਸਲੈਬ ਨਾ ਠੀਕ ਕਰਵਾਈ ਗਈ ਤਾਂ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।