ਖੇਮਕਰਨ (ਤਰਨ ਤਾਰਨ) ਵਿਖੇ ਪੁਲਿਸ ਨੇ ਚੜ੍ਹਦੀ ਸਵੇਰ ਸਫਲਤਾ ਪ੍ਰਾਪਤ ਕਰਦਿਆਂ ਪਿੰਡ ਭੂਰਾ ਕੋਹਨਾ ਨਜ਼ਦੀਕ ਪੈਂਦੇ ਭੱਠੇ ’ਤੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਦੋ ਦੋਸ਼ੀ ਲੋਕਾਂ ਨੂੰ ਗੋਲੀਆਂ ਨਾਲ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਗੈਂਗਸਟਰ ਪ੍ਰਭ ਦਾਸੂਵਾਲ ਨੂੰ ਪੈਸੇ ਭੇਜਦੇ ਸਨ। ਉਹਨਾਂ ਅੱਗੇ ਦੱਸਿਆ ਕਿ ਸਾਨੂੰ ਇਸ ਬਾਰੇ ਜਦ ਸੂਚਨਾ ਮਿਲੀ ਤਾਂ ਜਦ ਅਸੀਂ ਇਸ ਸਥਾਨ ‘ਤੇ ਪੁੱਜੇ ਅਤੇ ਇਹਨਾਂ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਉਪਰੰਤ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਦੋਵੇਂ ਦੋਸ਼ੀਆਂ ਦੇ ਲੱਤ ਵਿੱਚ ਗੋਲੀ ਵੱਜਣ ਕਾਰਨ, ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਇਹਨਾਂ ਦੋਸ਼ੀਆਂ ਦੀ ਪਛਾਣ ਪ੍ਰਭਜੀਤ ਅਤੇ ਪ੍ਰਕਾਸ਼ ਸਿੰਘ ਵਜੋਂ ਹੋਈ ਹੈ।