ਜਾਣਕਾਰੀ ਅਨੁਸਾਰ ਪੰਜਾਬ ਗਾਇਕ ਰਣਜੀਤ ਬਾਵਾ ਦੇ ਕੱਲ੍ਹ ਪਟਿਆਲਾ ‘ਚ ਹੋਏ ਸ਼ੋਅ ਦੌਰਾਨ ਹੰਗਾਮਾ ਮਚਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੌਰਾਨ ਪੁਲਿਸ ਮੁਲਾਜਮਾਂ ਵੱਲੋਂ ਦਰਸ਼ਕਾਂ ਨੂੰ ਸ਼ੋਅ ਦੇ ਅੰਦਰ ਵੀ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਅਤੇ ਦਰਸ਼ਕਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਦੇ ਬੇਵਜਾਹ ਫ਼ੋਨ ਖੋ ਲਏ ਗਏ ਅਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਈ ਦਰਸ਼ਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।