ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫ਼ਤਿਹਗੜ ਚੂੜੀਆਂ ਦੇ ਨਾਲ ਲਗਦੇ ਪਿੰਡ ਪਿੰਡੀ ਤੋਂ ਕੱਲ੍ਹ ਸ਼ਾਮ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਘਟਨਾ ਕਾਰਨ ਇੱਕ ਔਰਤ ਸਮੇਤ ਉਸ ਦੇ ਤਿੰਨ ਬੱਚੇ ਇੱਕ ਛੋਟੀ ਦੋਹਤੀ ਜ਼ਖ਼ਮੀ ਹੋ ਗਏ ਸਨ। ਜਿਹਨਾਂ ਨੂੰ ਫ਼ਤਿਹਗੜ੍ਹ ਚੂੜੀਆਂ ਦੇ ਰੰਧਾਵਾ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਸੀ ਜਿੱਥੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਜ਼ਖਮੀਆਂ ਦੀ ਪਛਾਣ ਸੰਦੀਪ ਕੌਰ ਪਤਨੀ ਰਿੰਕੂ ਮਸੀਹ, ਛੋਟਾ ਬੱਚਾ ਸੁਨੀਤ ਕੌਰ (7), ਜੈਸਮਾਨ (5), ਅਰਮਾਨ (3) ਅਤੇ ਦੋਹਤੀ ਆਲੀਆ (2) ਸਾਲ ਵਜੋਂ ਹੋਈ ਹੈ। ਇਸ ਘਟਨਾ ਸੰਬੰਧੀ ਜ਼ਖ਼ਮੀ ਹੋਈ ਔਰਤ ਸੰਦੀਪ ਕੌਰ, ਪਰਿਵਾਰਕ ਮੈਬਰਾਂ, ਗੁਆਂਢੀਆਂ ਅਤੇ ਪਰਿਵਾਰ ਦੇ ਮੁੱਖੀ ਰਿੰਕੂ ਨੇ ਦੱਸਿਆ ਕਿ ਕੱਲ੍ਹ ਪਏ ਮੀਂਹ ਕਾਰਨ ਉਹਨਾਂ ਦਾ ਇੱਕੋ ਇੱਕ ਬਾਲਿਆਂ ਵਾਲਾ ਕਮਰਾ ਜਿਸਦੀ ਹਾਲਤ ਕਾਫ਼ੀ ਖਰਾਬ ਹੈ, ਦੀ ਛੱਤ ਡਿੱਗ ਚੁੱਕੀ ਹੈ। ਉਹਨਾਂ ਅੱਗੇ ਦੱਸਿਆ ਕਿ ਜਦੋਂ ਔਰਤ ਬੱਚਿਆਂ ਸਮੇਤ ਕਮਰੇ ਵਿੱਚ ਦਾਖਲ ਹੋਈ ਤਾਂ ਅਚਾਨਕ ਕਮਰੇ ਦੀ ਛੱਤ ਹੇਠਾਂ ਆ ਗਈ ਜਿਸ ਕਾਰਨ ਅਸੀਂ ਸਾਰੇ ਕਮਰੇ ਦੇ ਮਲਬੇ ਹੇਠਾਂ ਦੱਬ ਗਏ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮਦਦ ਦੀ ਮੰਗ ਵੀ ਕੀਤੀ ਹੈ।