ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੂਟੀ ਚੰਡੀਗੜ੍ਹ ਦੇ ਸੈਰ-ਸਪਾਟਾ ਵਿਭਾਗ ਨੇ ਤਿੰਨ ਰੋਜ਼ਾ ਰੋਜ਼ ਫੈਸਟੀਵਲ ਆਯੋਜਿਤ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਮਿਊਜ਼ੀਅਮ ਅਤੇ ਆਰਟ ਗੈਲਰੀ ਦੇ ਸਾਹਮਣੇ ਓਪਨ ਗਰਾਊਂਡ ਵਿੱਚ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਕਰਵਾਉਣ ਦੇ ਨਾਲ ਨਾਲ ਤਿੰਨ ਮੈਗਾ ਮਿਊਜ਼ੀਕਲ ਨਾਈਟਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਫੈਸਟੀਵਲ ਦੌਰਾਨ ਵੱਖ ਵੱਖ ਸਟਾਲਾਂ ਵੀ ਲਗਾਈਆਂ ਜਾਣਗੀਆਂ। ਨਾਲ ਹੀ ਦੱਸ ਦਈਏ ਕਿ ਇਸ ਫੈਸਟੀਵਲ ਦੇ ਪਹਿਲੇ ਦਿਨ ਯਾਨੀ 21 ਫਰਵਰੀ ਨੂੰ ਓਪਨ ਗਰਾਊਂਡ ਵਿੱਚ ਨਾਟੀ ਕਿੰਗ ਕੁਲਦੀਪ ਸ਼ਰਮਾ, ਦੂਸਰੇ ਦਿਨ ਯਾਨੀ 22 ਫਰਵਰੀ ਸ਼ਾਮ ਨੂੰ ਸੁਰਾਂ ਦੀ ਰਾਣੀ ਮੋਨਾਲੀ ਠਾਕੁਰ, ਆਖਰੀ ਦਿਨ 23 ਫਰਵਰੀ ਦੀ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।