ਬੀਤੀ ਰਾਤ ਕੱਲ੍ਹ ਗੁਰਦਾਸਪੁਰ ਵਿਖੇ ਭਾਰੀ ਮੀਂਹ ਪੈਂਦੇ ਸਮੇਂ ਆਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਹ ਖ਼ਬਰ ਗੁਰਦਾਸਪੁਰ ਸ਼ਹਿਰ ਦੇ ਪੁਰਾਣਾ ਬਜ਼ਾਰ ਦੀ ਹੈ ਜਿੱਥੇ ਆਸਮਾਨੀ ਬਿਜਲੀ ਡਿੱਗਣ ਕਾਰਨ ਕਈ ਬਿਜਲੀ ਉਪਕਰਣਾਂ ਦਾ ਨੁਕਸਾਨ ਹੋਇਆ ਹੈ। ਮੁਹੱਲਾ ਨਿਵਾਸੀਆਂ ਦੇ ਬਿਆਨ ਅਨੁਸਾਰ ਇਸ ਘਟਨਾ ਕਾਰਨ 7 ਤੋਂ 8 ਘਰਾਂ ਦਾ ਨੁਕਸਾਨ ਹੋਇਆ ਹੈ ਨਾਲ ਹੀ ਉਹਨਾਂ ਦੱਸਿਆ ਕਿ ਘਰ ਦੇ ਇਨਵਰਟਰ, ਮੀਟਰ, ਪਲੱਗ ਸੜ੍ਹ ਚੁੱਕੇ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।