ਇਹ ਸੜਕ ਹਾਦਸਾ ਕਪੂਰਥਲਾ ਅਧੀਨ ਆਉਂਦੇ ਫਗਵਾੜਾ ਸ਼ਹਿਰ ਦੀ ਜੇ.ਸੀ.ਟੀ. ਮਿੱਲ ਨੇੜੇ ਵਾਪਰਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਰਾਤ ਜੇ.ਸੀ.ਟੀ. ਮਿੱਲ ਨੇੜੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਦੌਰਾਨ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਦੱਸ ਦਈਏ ਕਿ ਇਹ ਸੜਕ ਹਾਦਸਾ ਇੰਨਾ ਗੰਭੀਰ ਸੀ ਕਿ ਕਾਰ ਸੜਕ ‘ਤੇ ਪਲਟ ਗਈ ਸੀ ਅਤੇ ਇਹ ਗੱਡੀ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਦੀ ਦੱਸੀ ਜਾ ਰਹੀ ਹੈ।