ਆਸਟ੍ਰੇਲੀਆ ਦੇ ਕ੍ਰਿਕਟਰ ਮਾਰਕਸ ਸਟੋਇਨਿਸ ਨੇ ਇੱਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਹ ਐਲਾਨ ਉਸਨੇ ਚੈਂਪੀਅਨਜ਼ ਟਰਾਫ਼ੀ ਤੋਂ ਇੱਕ ਦਿਨ ਪਹਿਲਾਂ ਕੀਤਾ ਹੈ ਕਿ ਉਹ ਚੈਂਪੀਅਨਜ਼ ਟਰਾਫ਼ੀ ਦਾ ਹਿੱਸਾ ਨਹੀਂ ਬਣੇਗਾ। ਜਾਣਕਾਰੀ ਅਨੁਸਾਰ ਇਸ ਦੇ ਇਲਾਵਾ ਉਹ ਟੀ-20 ਕ੍ਰਿਕਟ ਵਿੱਚ ਆਸਟ੍ਰੇਲੀਆਈ ਟੀਮ ਲਈ ਜਰੂਰ ਖੇਡੇਗਾ। ਦੱਸ ਦਈਏ ਕਿ ਕੱਲ੍ਹ ਦੇ ਇਕ ਦਿਨਾਂ ਕ੍ਰਿਕਟ ਦੌਰਾਨ ਇਸ ਖਿਡਾਰੀ ਦੀ ਬਹੁਤ ਵਧੀਆ ਯਾਤਰਾ ਸੀ। ਇਸ ਸੰਬੰਧੀ ਆਈ.ਸੀ.ਸੀ. ਨੇ ਪੋਸਟ ਵਿੱਚ ਕਿਹਾ ਹੈ ਕਿ ਮਾਰਕਸ ਸਟੋਨਾਇਸ, ਆਸਟ੍ਰੇਲੀਆ ਦੇ ਆਲ ਰਾਊਂਡਰ, ਦੇ ਅਚਾਨਕ ਸੰਨਿਆਸ ਲੈਣ ਦੇ ਫੈਸਲੇ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।