ਅਦਰਕ ਸਦੀਆਂ ਤੋਂ ਹੀ ਰਵਾਇਤੀ ਦਵਾਈ ਦੇ ਰੂਪ ਵਿੱਚ ਵਰਤੀ ਜਾਂਦੀ ਸ਼ਕਤੀਸ਼ਾਲੀ ਜੜ੍ਹੀ ਬੂਟੀ ਹੈ ਜੋ ਸਿਰਫ਼ ਸਾਡੀ ਰਸੋਈ ਲਈ ਮਦਦਗਾਰ ਨਹੀਂ ਹੈ ਬਲਕਿ ਇਹ ਸਾਡੇ ਵਾਲਾਂ ਦੇ ਦੇਖਭਾਲ ਲਈ ਇੱਕ ਵਧੀਆ ਸਰੋਤ ਹੈ ਜੋ ਮੈਗਨੀਸ਼ੀਅਮ, ਪੋਟਾਸ਼ੀਅਮ, ਅਤੇ ਵਿਟਾਮਿਨ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਅਦਰਕ ਨੂੰ ਇਸਦੇ anti-inflammatory, antifungal, ਅਤੇ antimicrobial properties ਲਈ ਜਾਣਿਆ ਜਾਂਦਾ ਹੈ ਜੋ ਕਿ ਵਾਲਾਂ ਦੀ ਸਿਹਤ ਲਈ ਬਹੁਪੱਖੀ ਢੰਗ ਨਾਲ ਲਾਭ ਪ੍ਰਦਾਨ ਕਰਦਾ ਹੈ।

ਅਦਰਕ ਸਾਡੇ Blood Circulation ਨੂੰ ਉਤੇਜਿਤ ਕਰਨ ਦੇ ਨਾਲ ਨਾਲ ਸਾਡੀ follicle health ਵਿੱਚ ਵੀ ਸੁਧਾਰ ਕਰਦਾ ਹੈ। ਇਹ ਸਾਡੇ ਵਾਲਾਂ ਵਿੱਚ dandruff ਨੂੰ ਘਟਾਉਣ, ਵਾਲਾਂ ਨੂੰ ਮਜ਼ਬੂਤ ਬਣਾਉਣ, ਵਾਲਾਂ ਵਿੱਚ ਖਾਰਸ਼ ਘਟਾਉਣ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।
ਤੁਸੀਂ ਇਸਦੀ ਵਰਤੋਂ ਜੂਸ ਜਾਂ ਤੇਲ ਦੇ ਰੂਪ ਵਿੱਚ ਕਰ ਸਕਦੇ ਹੋ। ਆਓ ਜਾਣਦੇ ਹਾਂ ਸਾਨੂੰ ਆਪਣੇ ਵਾਲਾਂ ਲਈ ਅਦਰਕ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ?

1. Ginger Juice Hair Mask
ਇਸ ਲਈ ਤੁਸੀਂ ਇੱਕ ਤਾਜ਼ਾ ਅਦਰਕ ਦਾ ਟੁਕੜਾ ਲੈ ਲਓ। ਉਸਨੂੰ ਪਹਿਲਾਂ ਛਿੱਲ ਲਓ ਅਤੇ grate ਕਰ ਲਓ, ਇਸ ਤੋਂ ਬਾਅਦ ਤੁਸੀਂ grate ਕੀਤੇ ਹੋਏ ਅਦਰਕ ਦਾ ਜੂਸ ਕੱਢ ਲਓ, ਫਿਰ ਇਸ ਜੂਸ ਨਾਲ ਆਪਣੇ ਸਿਰ ‘ਤੇ ਮਾਲਿਸ਼ ਕਰੋ ਅਤੇ ਇਸਨੂੰ 30 ਮਿੰਟਾਂ ਲਈ ਛੱਡ ਦਿਓ, ਆਪਣੇ ਵਾਲਾਂ ਨੂੰ ਕਿਸੇ Shampoo ਨਾਲ ਧੋ ਲਓ।
2. Ginger and Coconut Oil Treatment
ਇਸਦੇ ਲਈ ਤੁਸੀਂ 2 ਟੇਬਲ ਸਪੂਨ ਅਦਰਕ ਦਾ ਜੂਸ, 2 ਟੇਬਲ ਸਪੂਨ coconut oil ਲੈ ਲਓ ਅਤੇ ਫਿਰ ਇਸਨੂੰ ਮਿਲਾ ਲਓ, ਹਲਕਾ ਜਿਹਾ ਇਸਨੂੰ ਨਿੱਘਾ ਕਰਕੇ ਆਪਣੇ ਸਿਰ ‘ਤੇ ਲਗਾ ਲਓ ਅਤੇ 5–10 ਮਿੰਟਾਂ ਦੀ ਮਾਲਿਸ਼ ਕਰਨ ਤੋਂ ਬਾਅਦ 1 ਘੰਟੇ ਲਈ ਛੱਡ ਦਿਓ, ਫਿਰ shampoo ਨਾਲ ਧੋ ਲਓ।
3. Ginger and Lemon Anti-Dandruff Spray
ਇਸ ਨੁਸਖ਼ੇ ਲਈ 2 ਟੇਬਲ ਸਪੂਨ ginger juice, 1 ਟੇਬਲ ਸਪੂਨ lemon juice, 1 ਕੱਪ ਪਾਣੀ ਲੈ ਲਓ ਅਤੇ ਇਹਨਾਂ ਸਾਰੇ ingredients ਨੂੰ ਇੱਕ spray bottle ਮਿਲਾ ਲਓ ਅਤੇ ਵਾਲਾਂ ਨੂੰ shampoo ਨਾਲ ਧੋਣ ਤੋਂ ਬਾਅਦ ਆਪਣੇ scalp ਅਤੇ hair roots ਵਿੱਚ ਇਸਦੀ Spray ਕਰ ਲਓ ਅਤੇ ਬਿਨ੍ਹਾਂ ਧੋਤੇ ਇਸਨੂੰ ਛੱਡ ਦਓ।
4. Ginger and Aloe Vera Hair Mask
ਇਸ ਲਈ 2 ਟੇਬਲ ਸਪੂਨ ginger juice, 2 ਟੇਬਲ ਸਪੂਨ aloevera gel ਨੂੰ blend ਕਰ ਲਓ ਅਤੇ ਫਿਰ ਇਸ ਮਾਸਕ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ, 30 ਮਿੰਟਾਂ ਤੋਂ ਬਾਅਦ ਇਸਨੂੰ ਪਾਣੀ ਨਾਲ ਧੋ ਲਓ।
5. Ginger and Onion Hair Growth Pack
ਇਸ ਲਈ 1 ਟੇਬਲ ਸਪੂਨ ginger juice, 1 ਟੇਬਲ ਸਪੂਨ onion juice ਨੂੰ ਮਿਲਾ ਲਓ। ਆਪਣੇ scalp ਵਿੱਚ ਇਸਨੂੰ ਲਗਾਉਣ ਤੋਂ 30 minutes ਬਾਅਦ ਆਪਣੇ ਵਾਲ shampoo ਨਾਲ ਧੋ ਲਓ।