ਓਡਿਸ਼ਾ – ਖੋਰਧਾ ਜ਼ਿਲ੍ਹੇ ਦੀ ਕੁਆਖਾਈ ਨਦੀ ‘ਚ ਵਾਪਰਿਆ ਇਹ ਹਾਦਸਾ
ਜਾਣਕਾਰੀ ਅਨੁਸਾਰ ਖੋਰਧਾ ਜ਼ਿਲ੍ਹੇ ਦੇ ਬਲਿੰਤਾ ਬਲਾਕ ਅਧੀਨ ਆਉਂਦੇ ਰੰਗਾ ਬਾਜ਼ਾਰ ਨੇੜੇ ਪੈਂਦੀ ਕੁਆਖਾਈ ਨਦੀ ਵਿੱਚ ਦੋ ਵਿਦਿਆਰਥੀ ਦੇਵੀ ਸਰਸਵਤੀ ਮੂਰਤੀ ਦਾ ਵਿਸਰਜਨ ਕਰਨ ਲਈ ਆਏ ਸਨ ਅਤੇ ਵਿਸਰਜਨ ਦੌਰਾਨ ਦੋ ਸਕੂਲੀ ਵਿਦਿਆਰਥੀ ਨਦੀ ਵਿੱਚ ਡੁੱਬ ਗਏ ਸਨ ਅਤੇ ਉਹਨਾਂ ਦੀ ਮੌਤ ਹੋ ਗਈ ਹੈ। ਨਾ ਹੀ ਦੱਸ ਦਈਏ ਕਿ ਇਸ ਘਟਨਾ ਉਪਰੰਤ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਪੀੜਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਰਾਜ ਸਰਕਾਰ ਨੇ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਵਿੱਚੋਂ ਹਰੇਕ ਪੀੜਿਤ ਪਰਿਵਾਰ ਲਈ 4 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।