ਸ਼ਹਿਰ ‘ਚ ਵੱਧ ਰਹੇ ਅਪਰਾਧਾਂ ਕਾਰਨ ਆਈ. ਜੀ. ਰਾਜ ਕੁਮਾਰ ਨੇ ਜਾਰੀ ਕੀਤਾ ਇਹ ਹੁਕਮ
ਚੰਡੀਗੜ੍ਹ ਸ਼ਹਿਰ ‘ਚ ਲਗਾਤਾਰ ਚੱਲ ਰਹੇ ਅਪਰਾਧਾਂ ਨੂੰ ਦੇਖਦਿਆਂ ਆਈ. ਜੀ. ਰਾਜ ਕੁਮਾਰ ਵੱਲੋਂ ਹੁਕਮ ਜਾਰੀ ਕੀਤਾ ਹੈ ਕਿ ਹੁਣ ਚੰਡੀਗੜ੍ਹ ਵਿੱਚ ਰਾਤ ਵੇਲੇ ਵੀ ਪੁਲਿਸ ਮੁਲਾਜਮ ਆਪਣੀ ਸਖ਼ਤ ਡਿਊਟੀ ਨਿਭਾਉਣਗੇ। ਜਾਣਕਾਰੀ ਅਨੁਸਾਰ ਇਸ ਦੌਰਾਨ ਐਸਐਸਪੀ ਕੰਵਰਦੀਪ ਕੌਰ, ਟ੍ਰੈਫ਼ਿਕ ਅਤੇ ਸੁਰੱਖਿਆ ਐਸਐਸਪੀ ਸੁਮੇਰ ਪ੍ਰਤਾਪ ਸਿੰਘ ਸਮੇਤ ਹੋਰ 13 ਆਈਪੀਐਸ ਅਧਿਕਾਰੀ ਰਾਤ ਵੇਲੇ ਡਿਊਟੀ ‘ਤੇ ਤਾਇਨਾਤ ਰਹਿਣਗੇ। ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੇ ਪੰਜ ਆਈਪੀਐਸ ਅਧਿਕਾਰੀ ਇੱਕ ਮਹੀਨੇ ਵਿੱਚ ਤਿੰਨ ਵਾਰ ਰਾਤ ਦੀ ਡਿਊਟੀ ਕਰਨਗੇ।