ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਮੰਗੀ 30 ਲੱਖ ਰੁਪਏ ਦੀ ਫਿਰੌਤੀ
ਇਹ ਖ਼ਬਰ ਮਾਨਸਾ ਦੀ ਹੈ ਜਿੱਥੇ ਕੱਲ੍ਹ ਰਾਤ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਇਹਨਾਂ ਮੁਲਜ਼ਮਾਂ ਵੱਲੋਂ ਪਹਿਲਾਂ ਪ੍ਰਗਟ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਉਹਨਾਂ ਪਾਸੋਂ ਵਟਸਐਪ ਤੇ ਇੱਕ ਮੈਸਜ ਵੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਜਲਦੀ ਉਹਨਾਂ ਨੂੰ ਕਾਲ ਕਰਨ ਨਹੀਂ ਤਾਂ ਗੋਲੀ ਮੱਥੇ ਵਿੱਚ ਮਾਰੀ ਜਾਵੇਗੀ ਇਸ ਵਾਰ ਤਾਂ ਸਾਡੇ ਪਾਸੋਂ ਗੋਲੀ ਗੇਟ ਵਿੱਚ ਮਾਰੀ ਗਈ ਹੈ