ਜਾਣਕਾਰੀ ਅਨੁਸਾਰ ਅਮਰੀਕੀ ਫ਼ੌਜ ਵਿੱਚ ਟਰਾਂਸਜੈਂਡਰਾਂ ਦੀ ਭਰਤੀ ‘ਤੇ ਪਾਬੰਧੀ ਲੱਗ ਸਕਦੀ ਹੈ। ਜਿਸਦੇ ਤਹਿਤ ਅਮਰੀਕੀ ਰਾਸ਼ਟਰਪਤੀ ਵੱਲੋਂ ਕਾਰਜਕਾਰੀ ਹੁਕਮਾਂ ਦੇ ਦਸਤਖ਼ਤ ਵੀ ਕੀਤੇ ਗਏ ਹਨ ਅਤੇ ਰਖਿਆ ਮੰਤਰੀ ਪੀਟ ਹੇਗਸੇਥ ਨੂੰ ਟਰਾਂਸਜੈਂਡਰ ਸੈਨਿਕਾਂ ਦੀ ਪੈਂਟਾਗਨ ਦੀ ਨੀਤੀ ਨੂੰ ਸੋਧਣ ਲਈ ਆਦੇਸ਼ ਦਿੱਤੇ ਹਨ। ਟਰੰਪ ਵੱਲੋਂ ਉਹਨਾਂ ਭਰਤੀ ਸਿਪਾਹੀਆਂ ਨੂੰ ਵੀ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਜਿਹਨਾਂ ਨੇ ਕੋਵਿਡ -19 ਟੀਕੇ ਲੈਣ ਤੋਂ ਇਨਕਾਰ ਕੀਤਾ ਸੀ। ਇਸਦੇ ਨਾਲ ਹੀ ਟਰੰਪ ਵੱਲੋਂ ਕਾਰਜਕਾਰੀ ਆਦੇਸ਼ ਵਿੱਚ ਅਮਰੀਕਾ ਲਈ ਮਿਜ਼ਾਈਲ ਰਖਿਆ ਢਾਲ ਦੀ ਤਾਇਨਾਤੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਦੱਸ ਦਈਏ ਕਿ ਇਹ ਮੁੱਦਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸਨੂੰ ਬਾਈਡੇਨ ਨੇ ਅਹੁਦਾ ਸੰਭਾਲਣ ਤੋਂ ਤੁਰਤ ਬਾਅਦ ਪਲਟ ਦਿੱਤਾ ਸੀ।