ਮਹਾਕੁੰਭ ਨੂੰ ਹਿੰਦੂ ਧਰਮ ਦਾ ਸਭ ਤੋਂ ਵੱਡਾ ਆਧਿਆਤਮਿਕ ਅਤੇ ਧਾਰਮਿਕ ਮੇਲਾ ਕਿਹਾ ਜਾਂਦਾ ਹੈ ਜੋ ਹਰ 12 ਸਾਲਾਂ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ। ਇਹ ਮੇਲਾ ਚਾਰ ਪਵਿੱਤਰ ਨਗਰਾਂ ਜਿਵੇਂ ਹਰਿਦੁਆਰ, ਪ੍ਰਯਾਗਰਾਜ (ਅਲਾਹਾਬਾਦ), ਨਾਸਿਕ ਅਤੇ ਉਜੈਨ ਵਿੱਚ ਵਾਰੋ-ਵਾਰੀ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਕਰੋੜਾਂ ਸ਼ਰਧਾਲੂ, ਸੰਨਿਆਸੀ, ਤਪਸਵੀ ਅਤੇ ਯੋਗੀ ਸ਼ਾਮਲ ਹੁੰਦੇ ਹਨ।
ਮਹਾਕੁੰਭ ਦਾ ਇਤਿਹਾਸ ਉਤਪੱਤੀ ਹਿੰਦੂ ਗ੍ਰੰਥਾਂ ਵਿੱਚ ਵਰਣਿਤ ਸਮੁੰਦਰ ਮੰਥਨ ਦੀ ਕਥਾ ਨਾਲ ਜੁੜਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਦੇਵਤੇ ਅਤੇ ਦਾਨਵਾਂ ਨੇ ਮਿਲ ਕੇ ਸਮੁੰਦਰ ਮੰਥਨ ਕੀਤਾ ਸੀ ਜਿਸ ਵਿੱਚੋਂ ਅੰਮ੍ਰਿਤ ਦਾ ਕੁੰਭ (ਕਲਸ਼) ਨਿਕਲਿਆ ਸੀ ਅਤੇ ਇਹ ਅੰਮ੍ਰਿਤ ਦੇਵਤਿਆਂ ਅਤੇ ਦਾਨਵਾਂ ਵਿੱਚ ਵਿਵਾਦ ਦਾ ਕਾਰਨ ਵੀ ਬਣਿਆ ਸੀ। ਇਸ ਦੌਰਾਨ ਭਗਵਾਨ ਵਿਸ਼ਨੂੰ ਨੇ ਮੋਹਿਨੀ ਅਵਤਾਰ ਧਾਰਣ ਕੀਤਾ ਸੀ ਅਤੇ ਅੰਮ੍ਰਿਤ ਦੇ ਕਟੋਰੇ ਨੂੰ ਚਾਰ ਥਾਵਾਂ ‘ਤੇ ਰੱਖ ਦਿੱਤਾ ਸੀ ਤੇ ਅੱਜ ਉਹਨਾਂ ਥਾਵਾਂ ‘ਤੇ ਮਹਾਕੁੰਭ ਦਾ ਮੇਲਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਥਾਵਾਂ ‘ਤੇ ਅੰਮ੍ਰਿਤ ਦੀਆਂ ਬੂੰਦਾਂ ਡਿਗਣ ਕਾਰਨ ਉੱਥੇ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ।
ਮਹਾਕੁੰਭ ਕਿਵੇਂ ਮਨਾਇਆ ਜਾਂਦਾ ਹੈ?
ਸ਼ਾਹੀ ਸਨਾਨ (ਰੌਯਲ ਬਾਥ) – ਮਹਾਕੁੰਭ ਦੀ ਸ਼ੁਰੂਆਤ ਸ਼ਾਹੀ ਇਸ਼ਨਾਨ ਨਾਲ ਕੀਤੀ ਜਾਂਦੀ ਹੈ ਜਿਸ ਦੌਰਾਨ ਨਾਗਾ ਸੰਨਿਆਸੀ, ਅਖਾੜਿਆਂ ਦੇ ਮਹੰਤ, ਸੰਤ ਅਤੇ ਭਗਤ ਪਵਿੱਤਰ ਨਦੀਆਂ ਗੰਗਾ, ਯਮੁਨਾ ਅਤੇ ਸਰਸਵਤੀ (ਪ੍ਰਯਾਗਰਾਜ) ਵਿੱਚ ਇਸ਼ਨਾਨ ਕਰਦੇ ਹਨ।
ਅਖਾੜਿਆਂ ਦੀ ਯਾਤਰਾ – ਮਹਾਕੁੰਭ ਵਿੱਚ ਵੱਖ-ਵੱਖ ਅਖਾੜਿਆਂ (ਧਾਰਮਿਕ ਗਰੁੱਪਾਂ) ਦੇ ਸੰਨਿਆਸੀ ਸ਼ਾਮਲ ਹੁੰਦੇ ਹਨ ਜੋ ਆਤਮਿਕ ਉੱਚਾਈ ਪ੍ਰਾਪਤ ਕਰ ਚੁੱਕੇ ਹੁੰਦੇ ਹਨ।
ਧਾਰਮਿਕ ਸੰਮੇਲਨ – ਮਹਾਕੁੰਭ ਦੌਰਾਨ ਵਿਸ਼ਵ ਭਰ ਤੋਂ ਆਏ ਸੰਤ, ਮਹੰਤ ਅਤੇ ਧਾਰਮਿਕ ਵਿਦਵਾਨ ਧਰਮ ਤੇ ਆਧੁਨਿਕ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਦੇ ਹਨ।
ਯੋਗ ਅਤੇ ਧਿਆਨ – ਇਹ ਮੇਲਾ ਯੋਗ ਅਤੇ ਆਧਿਆਤਮਿਕਤਾ ਦਾ ਵਿਸ਼ਵ ਦਾ ਸਭ ਤੋਂ ਵੱਡਾ ਕੇਂਦਰ ਹੈ।
ਰਾਤੀ ਆਰਤੀ – ਨਦੀ ਕੰਢੇ ਭਵਿਆ ਗੰਗਾ ਆਰਤੀ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਹਜ਼ਾਰਾਂ ਦੀਵੇ ਜਲਾਏ ਜਾਂਦੇ ਹਨ ਅਤੇ ਸੰਤ-ਮਹੰਤ ਭਗਵਾਨ ਦੀ ਭਗਤੀ ਕੀਤੀ ਜਾਂਦੀ ਹੈ।
ਮਹਾਕੁੰਭ ਦਾ ਧਾਰਮਿਕ ਤੇ ਆਧਿਆਤਮਿਕ ਮਹੱਤਵ
ਮੰਨਿਆ ਜਾਂਦਾ ਹੈ ਕਿ ਮਹਾਕੁੰਭ ਦੌਰਾਨ ਪਵਿੱਤਰ ਨਦੀ ‘ਚ ਇਸ਼ਨਾਨ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਮੋਖਸ਼ ਪ੍ਰਾਪਤੀ ਵੀ ਹੁੰਦੀ ਹੈ। ਇਹ ਇਸ਼ਨਾਨ ਆਤਮਿਕ ਸ਼ੁੱਧੀ ਅਤੇ ਭਗਵਾਨ ਦੇ ਚਰਨਾਂ ਵਿੱਚ ਆਸਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਹਾਕੁੰਭ ਦੌਰਾਨ ਭਗਵਾਨ ਦੇਵ-ਦੇਵਤਿਆਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਹ ਧਰਤੀ ਦਾ ਸਭ ਤੋਂ ਵੱਡਾ ਧਾਰਮਿਕ ਮੇਲਾ ਹੈ ਜੋ ਵਿਸ਼ਵ ਭਰ ਤੋਂ ਲੱਖਾਂ ਵਿਦੇਸ਼ੀ ਤੇ ਦੇਸ਼ੀ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਮੇਲੇ ਵਿੱਚ ਧਾਰਮਿਕ ਅਤੇ ਆਧਿਆਤਮਿਕਤਾ ਨਾਲ ਜੁੜਨ ਦਾ ਸੁਨਹਿਰੀ ਮੌਕਾ ਵੀ ਮਿਲਦਾ ਹੈ।