ਬਠਿੰਡਾ ਵਿਖੇ ਚਾਈਨਾ ਡੋਰ ਦੇ ਮੋਟਰਸਾਈਕਲ ਸਵਾਰ ਵਿੱਚ ਫਸਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਚਾਈਨਾ ਡੋਰ ਕਾਰਨ ਵਿਅਕਤੀ ਦਾ 3 ਇੰਚ ਤੱਕ ਗਲਾ ਵੱਢਿਆ ਗਿਆ ਅਤੇ ਉਸਦੀ ਫ਼ੂਡ ਪਾਈਪ, ਸਾਹ ਨਲੀ ਅਤੇ ਨਾੜਾਂ ਵੀ ਕੱਟੀਆਂ ਗਈਆਂ ਹਨ। ਪੀੜਿਤ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਉੱਤੇ ਬਠਿੰਡਾ ਵਾਸੀ ਵਿਅਕਤੀ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਸੇਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਖਰੀਦਣ ਅਤੇ ਵੇਚਣ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।