ਰਿਕਾਰਡ ਰੂਮ ‘ਚ ਲੱਗੀ ਅੱਗ
ਪਠਾਨਕੋਟ ਦੇ ਨਗਰ ਨਿਗਮ ਵਿੱਚ ਅੱਜ ਸਵੇਰੇ ਚੌਂਕੀਦਾਰ ਵੱਲੋਂ ਰਿਕਾਰਡ ਰੂਮ ਵਿੱਚ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ। ਅੱਗ ਦੇ ਕਾਬੂ ਵਿੱਚ ਨਾ ਹੋਣ ‘ਤੇ ਉਸ ਵੱਲੋਂ ਉੱਚ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ।ਫਾਇਰ ਬ੍ਰਿਗੇਡ ਟੀਮ ਮੌਕੇ ‘ਤੇ ਪੁੱਜੀ ਅਤੇ ਅੱਗ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਤੱਕ ਰਿਕਾਰਡ ਰੂਮ ਸੜ੍ਹ ਕੇ ਸਵਾਹ ਹੋ ਚੁੱਕਾ ਸੀ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੈ।