ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਜੋ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਕੁੱਝ ਕਾਰਨਾਂ ਕਰਕੇ ਨਹੀਂ ਰਿਲੀਜ਼ ਹੋਈ। ਜਿਸ ਉੱਤੇ ਦਿਲਜੀਤ ਦੋਸਾਂਝ ਵੱਲੋਂ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਅੱਜ ਨਹੀਂ ਤੇ ਕੱਲ੍ਹ ਇਹ ਸੱਚ ਲੋਕਾਂ ਸਾਹਮਣੇ ਜਰੂਰ ਆਵੇਗਾ, ਸੱਚ ਨੂੰ ਕੋਈ ਲਕੋ ਨਹੀਂ ਸਕਦਾ, ਬਾਬਾ ਕਿਰਪਾ ਕਰੇਗਾ ਅਤੇ ਮੈਨੂੰ ਪੂਰਾ ਯਕੀਨ ਹੈ ਕੋਈ ਨਾ ਕੋਈ ਰਾਸਤਾ ਜਰੂਰ ਨਿਕਲੇਗਾ।’ ਇਹ ਫਿਲਮ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਦੇ ਜੀਵਨ ‘ਤੇ ਅਧਾਰਿਤ ਹੈ। ਉਹਨਾਂ ਨੇ ਪੁਲਿਸ ਦੁਆਰਾ 25 ਹਜ਼ਾਰ ਨਿਰਦੋਸ਼ਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣ ਦਾ ਪਰਦਾਫ਼ਾਸ਼ ਕੀਤਾ ਸੀ।