ਇਹ ਦਰਦਨਾਕ ਸੜਕ ਲਖਨਊ ਦੇ ਅਯੁੱਧਿਆ ਰੋਡ ‘ਤੇ ਰਿੰਗ ਰੋਡ ‘ਤੇ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇੱਕ ਵੈਨ ਦੋ ਟਰੱਕਾਂ ਵਿਚਕਾਰ ਕੁਚਲੀ ਗਈ ਅਤੇ ਜਾਨਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਮਾਂ ਪੁੱਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁੱਝ ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।