ਜਾਣਕਾਰੀ ਅਨੁਸਾਰ ਭਾਖੜਾ ਨਹਿਰ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਮਿਰਤਕ ਦੇਹ ਮਿਲੀ ਹੈ। ਦੱਸਿਆ ਜਾ ਰਿਹਾ ਕਿ ਇਹ 20 ਸਾਲਾਂ ਲੜਕੀ ਦਾ ਨਾਮ ਨਿਸ਼ਾ ਸੋਨੀ ਹੈ ਜੋ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਇਹ ਲੜਕੀ ਚੰਡੀਗੜ੍ਹ ਵਿਖੇ ਏਅਰ ਹੋਸਟਸ ਦਾ ਕੋਰਸ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ 20 ਜਨਵਰੀ ਤੋਂ ਲਾਪਤਾ ਸੀ ਜਿਸ ਕਾਰਨ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਗੁਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਦੌਰਾਨ ਪੁਲਿਸ ਮੁਲਾਜਮ ਨੇ ਆਸੇ ਪਾਸੇ ਦੇ ਕੈਮਰਿਆਂ ਦੀ ਜਾਂਚ ਕੀਤੀ ਅਤੇ ਪਤਾ ਲਗਾਇਆ ਗਿਆ ਕਿ ਇਹ ਲੜਕੀ ਆਪਣੇ ਪ੍ਰੇਮੀ ਯੁਵਰਾਜ, ਜੋ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਨਾਲ ਗਈ ਸੀ ਜਿਸ ਤੋਂ ਉਸਦਾ ਫ਼ੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਲੜਕੀ ਦੀ ਫੋਟੋ ਨੂੰ ਆਲੇ-ਦੁਆਲੇ ਦੇ ਪੁਲਿਸ ਸਟੇਸ਼ਨ ‘ਤੇ ਪਹੁੰਚਾਈ ਗਈ। ਜਿਸ ਤੋਂ ਬਾਅਦ ਰੋਪੜ ਪੁਲਿਸ ਨਾਲ ਸੰਪਰਕ ਤੋਂ ਬਾਅਦ 22 ਜਨਵਰੀ ਨੂੰ ਲਾਸ਼ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਯੁਵਰਾਜ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।