ਜਾਣਕਾਰੀ ਅਨੁਸਾਰ ਅੱਜ ਸਵੇਰੇ ਅੱਠ ਵਜੇ ਪੈਪਸੂ ਰੋਡਵੇਜ਼ ਦੀ ਬੱਸ ਬਰਨਾਲਾ ਤੋਂ ਲੁਧਿਆਣਾ ਜਾ ਰਹੀ ਸੀ ਤੇ ਜਦ ਇਹ ਬੱਸ ਪਿੰਡ ਵਜੀਦਕੇ ਕਲਾਂ ਨੇੜੇ ਪਹੁੰਚੀ ਤਾਂ ਠੀਕਰੀਵਾਲ ਲਿੰਕ ਸੜਕ ਤੋਂ ਇੱਕ ਇੱਟਾਂ ਨਾਲ ਭਰੀ ਟਰਾਲੀ ਅਚਾਨਕ ਮੁੱਖ ਮਾਰਗ ’ਤੇ ਚੜ੍ਹ ਗਈ ਤੇ ਬੱਸ ਤੇਜ਼ ਰਫਤਾਰ ਕਾਰਨ ਇਸ ਟਰਾਲੀ ਵਿੱਚ ਟਕਰਾ ਗਈ। ਇਸ ਦੌਰਾਨ ਇੱਕ ਟਰਾਲਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਸੜਕ ਤੋਂ ਆਪਣਾ ਬੈਗ ਚੁੱਕ ਰਹੀ ਲੜਕੀ ਇਸ ਹਾਦਸੇ ਦੀ ਲਪੇਟ ’ਚ ਆ ਗਈ। ਇਸ ਨੌਜਵਾਨ ਲੜਕੀ ਦੀ ਪਛਾਣ ਅਨੂ ਪ੍ਰਿਆ ਵਾਸੀ ਖੇੜੀ ਕਲਾਂ (ਸੰਗਰੂਰ) ਵਜੋਂ ਹੋਈ ਹੈ ਅਤੇ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।