ਧੁੰਦ ਕਾਰਨ ਵਾਪਰਿਆ ਇਹ ਭਿਆਨਕ ਸੜਕ ਹਾਦਸਾ
ਇਹ ਖ਼ਬਰ ਮਾਨਸਾ ਦੀ ਹੈ ਜਿਥੇ ਕੱਲ੍ਹ ਰਾਤ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਭਿਆਨਕ ਟੱਕਰ ਮਾਰੀ ਹੈ। ਜਿਸ ਦੌਰਾਨ 40 ਸਾਲਾ ਅਮਰੀਕ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦਾ ਛੋਟਾ ਭਰਾ ਕੁਲਵੰਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਜਿਸਨੂੰ ਇਲਾਜ ਲਈ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਮੌਕੇ ’ਤੋਂ ਫ਼ਰਾਰ ਹੋ ਗਏ ਸਨ।