ਸਰਦੀਆਂ ‘ਚ ਅਕਸਰ ਅਸੀਂ ਪਹਾੜੀ ਇਲਾਕਿਆਂ ‘ਚ ਘੁੰਮਣ ਬਾਰੇ ਸੋਚਦੇ ਹਾਂ ਜਿਸਦੇ ਲਈ ਸਾਨੂੰ ਕੁੱਝ ਜ਼ਰੂਰੀ ਚੀਜਾਂ ਨੂੰ Carry ਕਰਨਾ ਪੈਂਦਾ ਹੈ ਜਿਵੇਂ ਗਰਮ ਕੱਪੜੇ, Body Lotions, thermal flasks ਆਦਿ। ਜੇਕਰ ਤੁਸੀਂ ਸਰਦੀਆਂ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤੇ ਇਹਨਾਂ ਜ਼ਰੂਰੀ ਚੀਜ਼ਾਂ ਨੂੰ ਆਪਣੀ Checklist ਵਿੱਚ ਸ਼ਾਮਲ ਨਹੀਂ ਕੀਤਾ ਹੈ ਤਾਂ ਤੁਹਾਨੂੰ ਆਪਣੀ ਯਾਤਰਾ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਂਦੇ ਹਾਂ ਉਹਨਾਂ ਜ਼ਰੂਰੀ ਚੀਜ਼ਾਂ ਬਾਰੇ ਜੋ ਤੁਸੀਂ ਸ਼ਾਂਤੀਪੂਰਨ ਅਤੇ ਆਨੰਦਦਾਇਕ ਯਾਤਰਾ ਕਰਨ ਲਈ ਆਪਣੇ ਪੈਕਿੰਗ ਬੈਗ ਵਿੱਚ ਸ਼ਾਮਲ ਕਰ ਸਕਦੇ ਹੋ।
Thermal Clothes:-
ਇਸਦੇ ਲਈ ਤੁਸੀਂ ਲੇਅਰਾਂ ਵਿੱਚ ਕੱਪੜੇ ਪੈਕ ਕਰਨ ਦੀ ਕੋਸ਼ਿਸ਼ ਕਰੋ ਜਿਵੇਂ:- ਬੇਸ ਲੇਅਰ ਥਰਮਲ, ਉੱਨ ਅਤੇ ਨਿੱਘੀ ਬਾਹਰੀ ਪਰਤ ਤਾਂ ਜੋ ਤੁਸੀਂ ਵੱਖ-ਵੱਖ ਤਾਪਮਾਨਾਂ ਵਿੱਚ Adjust ਹੋ ਸਕੋ। ਪਹਾੜੀ ਇਲਾਕਿਆਂ ਵਿੱਚ ਤਾਪਮਾਨ ਵੱਖ-ਵੱਖ ਹੁੰਦਾ ਹੈ ਜਿਸਦੇ ਲਈ ਤੁਹਾਨੂੰ ਉੱਚ ਪ੍ਰਤੀਰੋਧ (high resistance) ਵਾਲੇ ਕੱਪੜੇ ਦੀ ਲੋੜ ਹੁੰਦੀ ਹੈ। ਇਸ ਲਈ ਤੁਸੀਂ ਵੱਡੀਆਂ ਜੈਕਟਾਂ, ਵਿੰਡਚੀਟਰ, ਹੂਡੀਜ਼ ਆਦਿ ਨੂੰ ਚੁਣੋ।
First Aid Box:-
ਇਹ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਚੀਜ਼ ਹੈ ਜੋ ਤੁਹਾਡੀ Checklist ‘ਚ ਜ਼ਰੂਰ ਹੋਣੀ ਚਾਹੀਦੀ ਹੈ। ਇਸ ਵਿੱਚ ਕਈ ਕਿਸਮਾਂ ਦੇ Plasters, ਛੋਟੇ ਤੋਂ ਵੱਡੇ Sterile Gauze Dressings, Bandages, Safety Pins, Thermometers, Painkillers, Antiseptic Cream ਆਦਿ ਸ਼ਾਮਲ ਹੋਣੇ ਚਾਹੀਦੇ ਹਨ।
Thermos Flask:-
ਇਹ ਉਹ gadget ਹੈ ਜੋ ਤੁਹਾਨੂੰ hyderate ਰੱਖਣ ਵਿੱਚ ਤੁਹਾਡੀ ਮਦਦ ਕਰੇਗਾ ਅਤੇ ਜੋ ਤੁਹਾਨੂੰ ਬਿਲਕੁਲ ਵੀ Skip ਨਹੀਂ ਕਰਨਾ ਚਾਹੀਦਾ। ਇਹ ਐਮਰਜੈਂਸੀ ਵਿੱਚ ਤੁਹਾਡੇ ਲਈ ਗਰਮ ਪਾਣੀ, ਚਾਹ ਜਾਂ ਕੌਫੀ ਨੂੰ ਸਟੋਰ ਕਰਕੇ ਠੰਡੇ ਮੌਸਮ ਵਿੱਚ ਤੁਹਾਨੂੰ ਨਿੱਘਾ ਰੱਖਣ ਵਿੱਚ ਮਦਦ ਕਰਦਾ ਹੈ।
Body Lotion:-
Body Lotion ਨੂੰ ਸਰਦੀਆਂ ਦੀਆਂ ਜ਼ਰੂਰੀ ਚੀਜ਼ਾਂ ਦੀ ਸੂਚੀ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸਰੀਰ ਨੂੰ ਕਠੋਰ ਅਤੇ ਵਧੇਰੇ ਗੰਭੀਰ ਤਾਪਮਾਨਾਂ ਵਿੱਚ ਸੁਰੱਖਿਅਤ ਰੱਖੇਗਾ। ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਅਤੇ ਛੋਟੇ ਹਾਨੀਕਾਰਕ ਤੱਤਾਂ ਤੋਂ ਵੀ ਬਚਾਏਗਾ।
Gloves and Neck Scarf:-
ਠੰਡੀਆਂ ਹਵਾਵਾਂ ਸਰੀਰ ਦੇ ਕਿਸੇ ਵੀ ਹਿੱਸੇ ਰਾਹੀਂ ਆਸਾਨੀ ਨਾਲ ਦਾਖਲ ਹੋ ਸਕਦੀਆਂ ਹਨ ਜਿਸ ਕਾਰਨ ਦਸਤਾਨੇ ਅਤੇ ਸਕਾਰਫ਼ ਪਹਿਨਣਾ ਜਰੂਰੀ ਹੋ ਜਾਂਦਾ ਹੈ। ਇਹ ਤੁਹਾਨੂੰ ਨਿੱਘਾ ਰੱਖਣ ਅਤੇ ਬਿਮਾਰ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ।