ਹੈਦਰਾਬਾਦ ਸਿਨੇਮਾ ‘ਚ ਮਚੀ ਭਗਦੜ ਦਾ ਹੈ ਮਾਮਲਾ
EB24Network: ਪੁਸ਼ਪਾ 2 ਦੇ Premiere ਲਈ ਹੈਦਰਾਬਾਦ ਸਿਨੇਮਾ ‘ਚ ਪਹੁੰਚੇ ਅੱਲੂ ਅਰਜੁਨ ਨੂੰ ਦੇਖ ਕੇ ਸਿਨੇਮਾ ਵਿੱਚ ਮਚੀ ਭਗਦੜ ਕਾਰਨ ਇੱਕ Revanthi ਨਾਮੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਬੱਚਾ ਵੀ ਜਖ਼ਮੀ ਹੋ ਗਿਆ ਸੀ। ਜਿਸ ਵਜੋਂ ਪੁਸ਼ਪਾ 2 ਦੇ Producer ਅੱਲੂ ਅਰਵਿੰਦ ਅਤੇ ਅਦਾਕਾਰ ਅੱਲੂ ਅਰਜੁਨ ਨੇ ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦੀ ਮਦਦ ਪ੍ਰਦਾਨ ਕੀਤੀ ਹੈ। ਇਹ ਦਾਨ ਮਿਤ੍ਰਕ ਔਰਤ ਦੇ ਬੱਚੇ Sritej ਜੋ ਅੱਠ ਸਾਲ ਦਾ ਹੈ, ਦੀ ਪੜ੍ਹਾਈ ਅਤੇ ਇਲਾਜ ਲਈ ਦਿੱਤਾ ਗਿਆ ਹੈ।