ਖੰਨਾ ਸ਼ਹਿਰ ਨਗਰ ਕੌਂਸਲ ਦੇ ਵਾਰਡ ਨੰਬਰ 2 ਦੀਆਂ ਉਪ ਚੋਣਾਂ ਦਰਮਿਆਨ ਬੂਥ ਨੰਬਰ 4 ਦੀ Electronic Voting Machine ਟੁੱਟਣ ਕਾਰਨ ਵੋਟਾਂ ਜੋ 21 ਦਸੰਬਰ ਨੂੰ ਹੋਣੀਆਂ ਸਨ, ਰੱਦ ਹੋ ਗਈਆਂ ਸਨ। ਅੱਜ 23 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਇਹ ਚੋਣਾਂ ਹੋ ਰਹੀਆਂ ਹਨ। ਮੌਕੇ ’ਤੇ ਐਸ.ਡੀ. ਐਮ ਬਲਜਿੰਦਰ ਢਿੱਲੋਂ, ਡੀ.ਐਸ.ਪੀ. ਕਰਮਜੀਤ ਸਿੰਘ , ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਤੇ ਹੋਰ ਅਧਿਕਾਰੀ ਮੌਜੂਦ ਹਨ।