ਡੀਪੀਐਸ ਅਤੇ ਜੀ.ਡੀ. ਗੋਇਨਕਾ ਸਕੂਲ ਸਮੇਤ 40 ਸਕੂਲਾਂ ਨੂੰ ਮਿਲੀ ਧਮਕੀ -30 ਹਜ਼ਾਰ ਡਾਲਰ ਫਿਰੌਤੀ ਦੀ ਮੰਗ
ਇਹ ਖ਼ਬਰ ਦਿੱਲੀ ਦੀ ਹੈ ਜਿੱਥੇ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ ਅਤੇ 30,000 ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਉਸ ਈ-ਮੇਲ ਵਿੱਚ ਲਿਖਿਆ ਗਿਆ ਸੀ ਕਿ
ਮੈਂ ਇਮਾਰਤ ਦੇ ਅੰਦਰ ਕਈ ਬੰਬ (ਲੀਡ ਅਜ਼ਾਈਡ, ਡੈਟੋਨੇਟਰਾਂ ਵਿੱਚ ਵਰਤਿਆ ਜਾਣ ਵਾਲਾ ਵਿਸਫੋਟਕ ਮਿਸ਼ਰਣ) ਲਾਏ ਹਨ।।ਬੰਬ ਛੋਟੇ ਆਕਾਰ ਦੇ ਹਨ ਅਤੇ ਬਹੁਤ ਚੰਗੀ ਤਰ੍ਹਾਂ ਲੁਕਾਏ ਗਏ ਹਨ। ਇਸ ਨਾਲ ਇਮਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ, ਪਰ ਜਦੋਂ ਬੰਬ ਵਿਸਫੋਟ ਹੋਵੇਗਾ ਤਾਂ ਤੁਸੀਂ ਸਾਰੇ ਦੁੱਖ ਝੱਲਣ ਦੇ ਯੋਗ ਵੀ ਨਹੀਂ ਰਹੋਗੇ ਅਤੇ ਜੇਕਰ ਮੈਨੂੰ 30,000 ਡਾਲਰ ਨਹੀਂ ਮਿਲੇ ਤਾਂ ਮੈਂ ਬੰਬ ਵਿਸਫੋਟ ਕਰ ਦਿਆਂਗਾ।
ਜਦੋਂ ਇਹ ਏਮਿਲ ਸਕੂਲ ਅਡਮਿਨਿਸਟ੍ਰੇਸ਼ਨ ਨੂੰ ਮਿਲੀ ਤਾਂ ਉਹਨਾਂ ਨੇ ਤੁਰੰਤ ਬੱਚਿਆਂ ਨੂੰ ਘਰ ਭੇਜ ਦਿੱਤਾ ਅਤੇ ਪੁਲਿਸ ਨੂੰ ਵੀ ਇੰਫੋਰਮ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਹਜੇ ਉਹਨਾਂ ਨੂੰ ਕੋਈ ਅਜਿਹੀ ਵਸਤੂ ਨਹੀਂ ਮਿਲੀ ਹੈ।
20 ਅਕਤੂਬਰ 2024 ਨੂੰ ਵੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ SRPF ਸਕੂਲ ਦੀ ਕੰਧ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ ਸੀ ਜਿਸ ਨਾਲ ਨੇੜੇ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇਮਾਰਤ ਦੀ ਕੰਧ ਵਿੱਚ ਇੱਕ ਮੋਹਰੀ ਵੀ ਹੋ ਗਈ ਸੀ।
ਹਾਲ ਹੀ ਦੇ ਸਮੇਂ ਵਿੱਚ ਬੰਬ ਦੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਕਾਫ਼ੀ ਗਤੀ ਫੜੀ ਹੈ। ਕਈ ਸਕੂਲਾਂ, ਭਾਰਤੀ ਏਅਰਲਾਈਨਾਂ, ਰੇਲਵੇ ਨੂੰ ਬੰਬ ਦੀ ਧਮਕੀ ਦੇ ਸੁਨੇਹੇ ਮਿਲੇ ਹਨ ਜੋ ਸਾਰੇ ਫਰਜ਼ੀ ਨਿਕਲੇ ਹਨ।