ਗੁਆਨਾ, 20 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੌਰਜਟਾਊਨ ਦੀ ‘ਕੀ ਟੂ ਦਿ ਸਿਟੀ’ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਗੁਆਨਾ ਦੇ 2 ਦਿਨਾਂ ਦੌਰੇ ’ਤੇ ਹਨ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਗੁਆਨਾ ਤੇ ਬਾਰਬਾਡੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ। ਗੁਆਨਾ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸਰਵਉੱਚ ਰਾਸ਼ਟਰੀ ਪੁਰਸਕਾਰ ‘ਦ ਆਰਡਰ ਆਫ਼ ਐਕਸੀਲੈਂਸ’ ਪ੍ਰਦਾਨ ਕਰੇਗਾ। ਬਾਰਬਾਡੋਸ ਵੱਕਾਰੀ ‘ਆਨਰੇਰੀ ਆਰਡਰ ਆਫ਼ ਫਰੀਡਮ ਆਫ਼ ਬਾਰਬਾਡੋਸ’ ਪ੍ਰਦਾਨ ਕਰੇਗਾ। ਡੋਮਿਨਿਕਾ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਲਈ ਆਪਣੇ ਚੋਟੀ ਦੇ ਪੁਰਸਕਾਰ ਦਾ ਐਲਾਨ ਵੀ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨਾਂ ਦੀ ਗਿਣਤੀ 19 ਹੋ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਜੌਰਜਟਾਊਨ ਦੀ ‘ਕੀ ਟੂ ਦਿ ਸਿਟੀ’ ਨਾਲ ਸਨਮਾਨਿਤ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
