ਕੀ ਹਨ ਮਲੱਠੀ ਦੇ ਫ਼ਾਇਦੇ ?

ਮਲੱਠੀ ਇੱਕ ਅਜਿਹੀ ਜੜ੍ਹੀ ਬੂਟੀ ਹੈ ਜੋ ਸਾਡੇ ਕਈ ਸਰੀਰਕ ਰੋਗਾਂ ਨੂੰ ਠੀਕ ਕਰਨ ਵਿੱਚ ਸਾਡੀ ਮਦਦ ਕਰ ਸਕਦੀ ਹੈ ਜਿਵੇਂ ਖੂਨ ਦਾ ਵਹਾਅ, ਖਾਂਸੀ, ਪਾਚਨ ਕਿਰਿਆ ਆਦਿ।

ਮਲੱਠੀ ਔਸ਼ਧੀ ਗੁਣਾਂ ਨਾਲ ਭਰਪੂਰ ਜੜ੍ਹੀ ਬੂਟੀ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਕੀ ਹਨ ਇਸਦਾ ਸੇਵਨ ਕਰਨ ਦੇ ਫ਼ਾਇਦੇ?

ਇਸਦੀ ਰੋਜ਼ਾਨਾ ਵਰਤੋਂ ਪ੍ਰਤੀਰੋਧ ਸ਼ਕਤੀ ਨੂੰ ਉਤਸ਼ਾਹਿਤ ਕਰਦੀ ਹੈ। ਤੁਸੀਂ ਇਸਦੇ ਮਿਸ਼ਰਣ ਦੀ ਵਰਤੋਂ ਆਪਣੀ ਚਾਹ ਵਿੱਚ ਕਰ ਸਕਦੇ ਹੋ।

ਮਲੱਠੀ ਵਿੱਚ antioxidants ਹੁੰਦੇ ਹਨ ਜੋ ਸਾਡੇ ਖੂਨ ਦੇ ਵਹਾਅ ਨੂੰ ਠੀਕ ਕਰਦੇ ਹਨ ਅਤੇ ਖੂਨ ਵਿਚਲੀ ਚਰਬੀ ਦੇ ਇਕੱਠਾ ਹੋਣ ਤੋਂ ਬਚਾਉਂਦੇ ਹਨ।

ਇਸਦਾ ਸੇਵਨ ਕਰਨ ਨਾਲ ਗਲੇ ਵਿਚਲੀ ਖਾਰਸ਼ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।

ਇਸ ਨਾਲ ਐਸੀਡਿਟੀ ਅਤੇ ਪੈਟ ਵਿੱਚ ਗੈਸ ਸੰਬੰਧੀ ਮੁਸ਼ਕਿਲਾਂ ਦੂਰ ਹੁੰਦੀਆਂ ਹਨ ਅਤੇ ਚਮੜੀ ਨਾਲ ਜੁੜ੍ਹੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ।

ਇਸਦੀਆਂ anti-viral, anti-inflammatory & anti-bacterial properties ਸਾਡੀ ਪਾਚਣ ਕਿਰਿਆ ਦਾ ਸੰਤੁਲਨ ਬਣਾਈ ਰੱਖਦੀਆਂ ਹਨ।