ਆਪਣੇ ਜਿਗਰ ਨੂੰ ਸਿਹਤਮੰਦ ਰੱਖਣ ਲਈ ਖਾਓ ਇਹ ਪੰਜ ਚੀਜ਼ਾਂ

ਜਿਗਰ ਸਾਡੇ ਸਰੀਰ ਵਿੱਚ ਪਾਚਨ ਕਿਰਿਆ, Blood purification, Blood sugar regulation, Protein production, Iron storage ਆਦਿ ਲਈ ਜ਼ਿੰਮੇਵਾਰ ਹੈ। ਇਸ ਲਈ ਲੀਵਰ ਦਾ ਸਿਹਤਮੰਦ ਹੋਣਾ ਮਹੱਤਵਪੂਰਨ ਹੈ।

ਜਿਗਰ ਸਾਡੇ ਸਰੀਰ ਦੇ ਜ਼ਰੂਰੀ ਅੰਗਾਂ ਵਿੱਚੋਂ ਇੱਕ ਹੈ। ਇਹ ਭੋਜਨ ਦੇ ਪਾਚਨ ਤੰਤਰ ਨੂੰ ਠੀਕ ਰੱਖਣ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿੱਚੋਂ ਕੱਢਣ ਸਮੇਤ ਕਈ ਕੰਮਾਂ ਵਿੱਚ ਮਦਦ ਕਰਦਾ ਹੈ।

ਇਸਦੇ ਲਈ ਜਿਗਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਹੜੇ ਹਨ ਉਹ ਭੋਜਨ ਜੋ ਸਾਡੇ ਜਿਗਰ ਨੂੰ ਠੀਕ ਰੱਖਣ ਵਿੱਚ ਲਾਭਦਾਇਕ ਹਨ।

ਜੇਕਰ ਤੁਸੀਂ ਆਪਣੇ ਜਿਗਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਫਲਾਂ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਫਲਾਂ ਵਿੱਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਜਿਗਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਇਸ ਲਈ ਆਪਣੀ ਖ਼ੁਰਾਕ ਵਿੱਚ ਸੇਬ, ਅੰਗੂਰ ਅਤੇ ਬੇਰੀਆਂ ਵਰਗੇ ਫਲ ਜ਼ਰੂਰ ਜੋੜੋ।

ਦਾਲਾਂ ਨੂੰ ਫਾਈਬਰ ਅਤੇ ਪ੍ਰੋਟੀਨ ਦਾ ਵਧੀਆ ਸਾਧਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਜਿਗਰ ਨੂੰ ਸਹੀ ਰੱਖਣ ਵਿੱਚ ਮਦਦ ਕਰਦੀਆਂ ਹਨ। ਤੁਸੀਂ ਆਪਣੀ ਖ਼ੁਰਾਕ ਵਿੱਚ ਮੂੰਗ ਦਾਲ, ਚਨਾ ਦਾਲ ਅਤੇ ਮਸੂਰ ਦਾਲ ਵਰਗੀਆਂ ਦਾਲਾਂ ਜ਼ਰੂਰ ਸ਼ਾਮਿਲ ਕਰੋ।

ਨਟਸ ਅਤੇ ਬੀਜ ਵੀ healthy fats, antioxidants, vitamins, minerals ਨਾਲ ਭਰਪੂਰ ਹੁੰਦੇ ਹਨ ਜੋ ਲੀਵਰ ਦੀ ਸਿਹਤ ਲਈ ਮਹੱਤਵਪੂਰਨ ਹਨ। ਇਸ ਲਈ ਤੁਸੀਂ ਰੋਜ਼ਾਨਾ ਬਦਾਮ, Chia Seeds, ਅਖਰੋਟ ਵਰਗੀਆਂ ਚੀਜ਼ਾਂ ਆਪਣੀ ਖ਼ੁਰਾਕ ਵਿੱਚ ਜੋੜ ਸਕਦੇ ਹੋ।

ਗ੍ਰੀਨ ਟੀ ਨੂੰ ਵੀ ਲੀਵਰ ਦੀ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਲੀਵਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲ ਨਾਲ ਲੜਨ ਵਿੱਚ ਮਦਦ ਕਰਦੀ ਹੈ।