ਆਪਣੇ ਦੰਦਾਂ ਦੀ ਸਿਹਤ ਨੂੰ ਠੀਕ ਕਰਨ ਲਈ ਅਪਣਾਓ ਇਹ ਤਰੀਕੇ ਜੋ ਕੈਵਿਟੀਜ਼ ਘਟਾਉਣ ਵਿੱਚ ਮਦਦ ਕਰਨਗੇ।
ਦੰਦਾਂ ਦਾ ਸੜਨ ਅਤੇ ਕੈਵਿਟੀ ਅੱਜ ਕੱਲ੍ਹ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਇਸਦਾ ਕਾਰਨ ਜ਼ਿਆਦਾ ਮਿੱਠਾ ਖਾਣਾ ਜਾਂ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ ਹੈ।
ਜੋ ਕਿ ਲੰਬਾ ਸਮਾਂ ਦਵਾਈਆਂ ਖਾਣ ਨਾਲ ਵੀ ਨਹੀਂ ਠੀਕ ਹੁੰਦਾ। ਪਰੰਤੂ ਕੁੱਝ ਘਰੇਲੂ ਉਪਾਏ ਨਾਲ ਤੁਸੀਂ ਇਸ ਮੁਸ਼ਕਿਲ ਨੂੰ ਠੀਕ ਕਰ ਸਕਦੇ ਹੋ।
ਹਰ ਰੋਜ਼ ਸਵੇਰੇ ਖਾਲੀ ਪੇਟ ਨਾਰੀਅਲ ਤੇਲ ਨੂੰ ਆਪਣੇ ਮੂੰਹ ਵਿੱਚ 10-15 ਮਿੰਟਾਂ ਲਈ ਘੁਮਾ ਲਓ ਫਿਰ ਇਸਨੂੰ ਥੁੱਕ ਦਓ। ਇਹ ਨੁਸਖ਼ਾ ਕੈਵਿਟੀ ਨੂੰ ਵਧਣ ਤੋਂ ਰੋਕੇਗਾ।
ਲੌਂਗ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕੈਵਿਟੀ ਤੋਂ ਰਾਹਤ ਦਵਾਉਣ ਵਿੱਚ ਮਦਦ ਕਰਦੇ ਹਨ। ਇਸ ਨੁਸਖ਼ੇ ਲਈ ਲੌਂਗ ਦਾ ਤੇਲ ਆਪਣੇ ਦੰਦਾਂ ਉੱਤੇ ਲਗਾਓ ਅਤੇ ਫਿਰ ਲੌਂਗ ਨੂੰ ਚਬਾ ਲਓ।
ਨਿੰਮ ਦੀ ਦਾਤਣ ਨਾਲ ਬੁਰਸ਼ ਕਰਨ ਨਾਲ ਬੈਕਟੀਰੀਆ ਮਰ ਜਾਂਦੇ ਹਨ ਅਤੇ ਦੰਦ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਹਨ।
ਇਸ ਨੁਸਖ਼ੇ ਲਈ ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਲਓ ਅਤੇ ਇਸਦੀ ਕੁਰਲੀ ਕਰ ਲਓ ਇਹ ਦੰਦਾਂ ਵਿਚਲੇ ਐਸਿਡ ਨੂੰ ਬੇਅਸਰ ਕਰਦਾ ਹੈ ਅਤੇ ਕੈਵਿਟੀਜ਼ ਨੂੰ ਰੋਕਦਾ ਹੈ।
ਹਿਬਿਸਕਸ ਦੇ ਪੱਤੇ ਨੂੰ ਚੱਬਣ ਨਾਲ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰਨ ਨਾਲ ਕੈਵਿਟੀਜ਼ ਘੱਟ ਹੁੰਦੀਆਂ ਹਨ।