ਦਿਲਜੀਤ ਦੋਸਾਂਝ ਨੇ ‘ਸਰਦਾਰ ਜੀ 3’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਐਂਟਰੀ ਦੀ ਪੁਸ਼ਟੀ ਹੋ ਗਈ ਹੈ। ਜਿਸ ਵਜੋਂ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਾ ਹੋ ਕੇ ਬਾਹਰੀ ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। ਕੁੱਝ ਸਮਾਂ ਪਹਿਲਾਂ ਦਿਲਜੀਤ ਵੱਲੋਂ ਸੈੱਟ ਤੋਂ ਸਾਂਝੀਆਂ ਕੀਤੀਆਂ ਬੀਟੀਐਸ ਤਸਵੀਰਾਂ ਤੋਂ ਹੀ ਲੱਗ ਗਿਆ ਸੀ ਕਿ ਹਾਨਿਆ ਆਮਿਰ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੋ ਸਕਦੀ ਹੈ। ਹੁਣ ਟ੍ਰੇਲਰ ਰਾਹੀਂ ਇਹ ਗੱਲ ਸਾਫ਼ ਹੋ ਗਈ ਹੈ ਕਿ ਹਾਨਿਆ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਲ ਹੀ ਇਸ ਫਿਲਮ ਵਿੱਚ ਨੀਰੂ ਬਾਜਵਾ ਵੀ ਦਿਲਜੀਤ ਦੇ ਸਾਹਮਣੇ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ।

