ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦੱਸ ਦਈਏ ਕਿ ED ਵਲੋਂ ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਦੇ ਘਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਮੁੰਬਈ ਅਤੇ ਕੋਚੀ ‘ਚ 15 ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 65 ਕਰੋੜ ਰੁਪਏ ਦੇ ਕਥਿਤ ਮਿੱਠੀ ਨਦੀ ਦੀ ਸਫ਼ਾਈ ਦੇ ਮਾਮਲੇ ‘ਚ ਇਹ ਛਾਪੇਮਾਰੀ ਕੀਤੀ ਗਈ ਹੈ।

