ਨਕਲੀ ਡੋਪ ਟੈਸਟ ਰਿਪੋਰਟ ਤਿਆਰ ਕਰਨ ਵਾਲੇ ਸਰਕਾਰੀ ਹਸਪਤਾਲ ਦੇ ਦੋ ਮੁਲਜ਼ਮ ਕਾਬੂ
ਕਪੂਰਥਲਾ ਦੇ ਭੁਲੱਥ ਵਿਖੇ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਨਕਲੀ ਡੋਪ ਟੈਸਟ ਰਿਪੋਰਟ ਤਿਆਰ ਕਰਨ ਵਾਲੇ ਸਰਕਾਰੀ ਹਸਪਤਾਲ ਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸਦੇ ਚੱਲਦਿਆਂ ਡਾਕਟਰ ਮੋਹਿਤਪਾਲ ਤੇ ਅਰਜ਼ੀ ਲੈਬ ਟੈਕਨੀਸ਼ੀਅਨ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮੁਲਜ਼ਮ ਨਕਲੀ ਡੋਪ ਟੈਸਟ ਰਿਪੋਰਟਾਂ ਤਿਆਰ ਕਰਕੇ ਦਿੰਦੇ ਸਨ ਅਤੇ ਇੱਕ ਰਿਪੋਰਟ ਦੇ 10 ਹਜ਼ਾਰ ਰੁਪਏ ਲੈਂਦੇ ਸਨ।

